FacebookTwitterg+Mail

B'Day Spl : ਲੰਬੇ ਸੰਘਰਸ਼ ਤੋਂ ਬਾਅਦ ਚਮਕੌਰ ਖੱਟੜਾ ਨੂੰ ਮਿਲੀ ਸੰਗੀਤ ਜਗਤ 'ਚ ਖਾਸ ਪਛਾਣ

chamkaur khattra birthday special
10 March, 2019 11:13:58 AM

ਜਲੰਧਰ (ਬਿਊਰੋ) : ਵੱਖ-ਵੱਖ ਗਾਇਕ ਆਪਣੇ ਸੁਰਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪੱਧਰ ਨੂੰ ਪਸਾਰ ਰਹੇ ਹਨ। ਅਜਿਹਾ ਹੀ ਇਕ ਗਾਇਕ ਚਮਕੌਰ ਖੱਟੜਾ ਹੈ, ਜੋ ਕਿ 'ਸ਼ੌਕ ਨੂੰ ਕਰਾਈਆਂ ਮੁੱਛਾਂ ਖੁੰਡੀਆਂ' ਗੀਤ ਨਾਲ ਚਰਚਾ 'ਚ ਆਏ ਸਨ। ਦੱਸ ਦਈਏ ਕਿ ਅੱਜ ਪੰਜਾਬੀ ਗਾਇਕ ਚਮਕੌਰ ਖੱਟੜਾ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।

Punjabi Bollywood Tadka

ਉਨ੍ਹਾਂ ਨੂੰ ਆਪਣੇ ਸ਼ੁਰੂਆਤੀ ਕਰੀਅਰ ਦੌਰਾਨ ਕਾਫੀ ਸੰਘਰਸ਼ ਕਰਨਾ ਪਿਆ। ਤਮਕੌਰ ਖੱਟੜਾ ਨੇ 'ਦੁਨੀਆ', 'ਪੰਜਾਬ ਸਾਂਭ ਕੇ', 'ਯਾਰਾਂ ਦੀਆਂ ਯਾਰੀਆਂ', 'ਖੁੰਡੀ ਮੁੱਛ 2' ਅਤੇ 'ਕਮੀਆਂ' ਵਰਗੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ 'ਚ ਖਾਸ ਪਛਾਣ ਬਣਾ ਚੁੱਕੇ ਹਨ।

Punjabi Bollywood Tadka

ਦੱਸ ਦਈਏ ਕਿ 'ਸ਼ੌਕ ਨੂੰ ਕਰਾਈਆਂ ਮੁੱਛਾਂ ਖੁੰਡੀਆਂ' ਗੀਤ ਨੂੰ ਚਮਕੌਰ ਖੱਟੜਾ ਨੇ ਖੱਟੀ ਲੱਸੀ ਪੀ ਕੇ ਰਿਕਾਰਡ ਕੀਤਾ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਗੀਤ ਚਮਕੌਰ ਖੱਟੜਾ ਨੇ ਇਕ ਹੀ ਟੇਕ 'ਚ ਰਿਕਾਰਡ ਕਰ ਲਿਆ ਸੀ। 

Punjabi Bollywood Tadka
ਦੱਸ ਦਈਏ ਕਿ ਚਮਕੌਰ ਖੱਟੜਾ ਨੇ ਗਾਇਕੀ ਦੀ ਤਾਲੀਮ ਗੁਰਬਖਸ਼ ਸ਼ੌਕੀ ਤੋਂ ਲਈ ਹੈ, ਜਿਨ੍ਹਾਂ ਦਾ 'ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ' ਗੀਤ ਹੈ। ਉਨ੍ਹਾਂ ਦਾ ਇਹ ਗੀਤ ਲੋਕਾਂ 'ਚ ਕਾਫੀ ਮਕਬੂਲ ਹੋਇਆ ਸੀ। ਇਸ ਤੋਂ ਇਲਾਵਾ ਚਮਕੌਰ ਖੱਟੜਾ ਸੰਗੀਤ ਜਗਤ ਨੂੰ ਕਾਫੀ ਸੁਪਰਹਿੱਟ ਗੀਤ ਦੇ ਚੁੱਕੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਚਮਕੌਰ ਖੱਟੜਾ ਨੇ ਦੱਸਿਆ ਕਿ ਮੇਰੇ ਗੀਤ 'ਵੈਲੀ ਪੁੱਤ ਜੱਟਾਂ ਦੇ ਪੁੱਤ ਬੰਦ ਬੋਤਲੇ', 'ਤੇਰਾ ਸੱਜਣ ਨਹੀਂ ਸੀ ਮਾੜਾ', 'ਬੱਤਾ ਵਾਲਾ ਚੌਕ' ਗੀਤ ਸੁਪਰਹਿੱਟ ਹਨ ਪਰ ਇਨ੍ਹਾਂ ਦੇ ਵਿਊਜ਼ 20-30 ਹਜ਼ਾਰ ਹੈ।

Punjabi Bollywood Tadka

ਗੀਤਾਂ ਲਈ ਵਿਊਜ਼ ਕੋਈ ਅਹਿਮੀਅਤ ਨਹੀਂ ਰੱਖਦੇ ਪਰ ਅੱਜ ਕੱਲ ਤਾਂ ਫੇਕ ਵਿਊਜ਼ ਹੀ ਬਹੁਤ ਆਸਾਨੀ ਨਾਲ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਚਮਕੌਰ ਖੱਟੜਾ ਦਾ ਫਿਲਮਾਂ 'ਚ ਆਉਣ ਦਾ ਕੋਈ ਪਲਾਨ ਨਹੀਂ ਹੈ ਪਰ ਜੇਕਰ ਕੋਈ ਮੌਕਾ ਮਿਲਿਆ ਤਾਂ ਉਹ ਜ਼ਰੂਰ ਫਿਲਮ 'ਚ ਕੰਮ ਕਰਨਾ ਚਾਹੁੰਣਗੇ।

Punjabi Bollywood Tadka

Punjabi Bollywood Tadka


Tags: Chamkaur Khattra Birthday Special Kundi Much 2 Velly Putt Yaaran Diya Yaariyan

Edited By

Sunita

Sunita is News Editor at Jagbani.