FacebookTwitterg+Mail

ਰਮੇਸ਼ ਮਹੇ ਦੇ ਗੀਤ 'ਚਮਕੀਲਾ' ਨੇ ਕੀਤਾ ਲੋਕਾਂ ਦੇ ਦਿਲਾਂ 'ਚ ਘਰ (ਵੀਡੀਓ)

chamkila ramesh mahey
05 October, 2018 07:26:33 PM

ਜਲੰਧਰ (ਬਿਊਰੋ)— ਪੰਜਾਬੀ ਗਾਇਕੀ ਦੇ ਖੇਤਰ 'ਚ ਇਕ ਨਵੇਂ ਫਨਕਾਰ ਦੀ ਐਂਟਰੀ ਹੋਈ ਹੈ, ਜਿਸ ਦਾ ਨਾਂ ਹੈ ਰਮੇਸ਼ ਮਹੇ। ਰਮੇਸ਼ ਮਹੇ ਦਾ ਹਾਲ ਹੀ 'ਚ 'ਚਮਕੀਲਾ' ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਅਮਰ ਆਡੀਓ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਹੈ, ਜਿਸ ਨੂੰ ਹੁਣ ਤਕ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਰਮੇਸ਼ ਮਹੇ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਇਸ ਗੀਤ ਨੂੰ ਬੇਹੱਦ ਖੂਬਸੂਰਤੀ ਨਾਲ ਨਿਭਾਇਆ ਹੈ।

'ਚਮਕੀਲਾ' ਗੀਤ ਦੇ ਬੋਲ ਮਨੀ ਜੈਨ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਸੌਰਵ ਸੈਣੀ ਨੇ ਦਿੱਤਾ ਹੈ। ਗੀਤ ਦੀ ਵੀਡੀਓ ਮਨਿੰਦਰ ਸਿੰਘ ਮਰਵਾਹਾ ਨੇ ਬਣਾਈ ਹੈ, ਜਿਸ ਨੂੰ ਪਿੰਕੀ ਧਾਲੀਵਾਲ ਨੇ ਪ੍ਰੋਡਿਊਸ ਕੀਤਾ ਹੈ। ਇਸ ਤੋਂ ਪਹਿਲਾਂ ਰਮੇਸ਼ ਮਹੇ ਇਕ ਧਾਰਮਿਕ ਗੀਤ ਗਾ ਚੁੱਕੇ ਹਨ, ਜਿਸ 'ਚ ਉਨ੍ਹਾਂ ਦਾ ਸਾਥ ਜੌਨੀ ਮਹੇ ਨੇ ਦਿੱਤਾ ਸੀ। 'ਸਤਿਗੁਰੂ ਰਵਿਦਾਸ ਦਾ ਮੰਦਰ' ਨਾਂ ਦਾ ਇਹ ਧਾਰਮਿਕ ਗੀਤ ਵੀ ਅਮਰ ਆਡੀਓ ਦੇ ਬੈਨਰ ਹੇਠ ਰਿਲੀਜ਼ ਹੋਇਆ ਸੀ।


Tags: Chamkila Ramesh Mahey Mani Jain Maninder Singh Marwaha Tinku Gupta Garry Rajowal

Edited By

Sunita

Sunita is News Editor at Jagbani.