FacebookTwitterg+Mail

ਲਓ ਜੀ ਕਪਿਲ ਦੇ ਸ਼ੋਅ 'ਚ ਇਸ ਕਾਮੇਡੀਅਨ ਨੇ ਕੀਤੀ ਵਾਪਸੀ, ਮਜ਼ੇਦਾਰ ਟ੍ਰੇਲਰ ਹੋਇਆ Out!

chandan prabhakar
30 June, 2017 04:53:25 PM

ਨਵੀਂ ਦਿੱਲੀ— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਚ ਜਲਦ ਵਾਪਸੀ ਕਰਨ ਵਾਲੇ ਚੰਦਨ ਪ੍ਰਭਾਕਰ ਨੇ ਆਖਿਰ ਦੱਸ ਦਿੱਤਾ ਹੈ ਕਿ ਉਹ ਇੰਨੇ ਦਿਨ ਕਿੱਥੇ ਸਨ। ਜਾਣਕਾਰੀ ਮੁਤਾਬਕ ਸ਼ਨੀਵਾਰ 1 ਜੁਲਾਈ ਨੂੰ ਪ੍ਰਸਾਰਿਤ ਹੋਣ ਵਾਲੇ ਐਪੀਸੋਡ 'ਚ ਚੰਦਨ ਪ੍ਰਭਾਕਰ 'ਦਿ ਕਪਿਲ ਸ਼ਰਮਾ ਸ਼ੋਅ' 'ਚ ਵਾਪਸੀ ਕਰਦੇ ਦਿਖਣਗੇ। ਸੋਨੀ ਟੀ ਵੀ ਨੇ ਇਸ ਦਾ ਪ੍ਰੋਮੋ ਰਿਲੀਜ਼ ਕੀਤਾ ਹੈ, ਜਿਸ 'ਚ ਆਸਟ੍ਰੇਲੀਆ 'ਚ ਹੋਈ ਲੜਾਈ ਦਾ ਮਖੌਲ ਬਣਾਉਂਦੇ ਹੋਏ ਕਪਿਲ ਸ਼ਰਮਾ ਅਤੇ ਚੰਦਨ ਪ੍ਰਭਾਕਰ ਦਿਖ ਰਹੇ ਹਨ।
ਪ੍ਰੋਮੋ 'ਚ ਕਪਿਲ ਚੰਦਨ ਤੋਂ ਪੁੱਛ ਰਹੇ ਹਨ ਕਿ ''ਚੰਦੂ ਮੇਰੇ ਦੋਸਤ, ਇੰਨੇ ਦਿਨਾਂ ਤੱਕ ਤੂੰ ਕਿੱਥੇ ਸੀ। ਚੰਦੂ ਨੇ ਜਵਾਬ ਦਿੱਤਾ, ਸਰਿਆਂ ਨੂੰ ਪਤਾ ਹੈ ਮੈਂ ਆਸਟ੍ਰੇਲੀਆ ਗਿਆ ਹੋਇਆ ਸੀ। ਇੰਨੇ ਕਪਿਲ ਤੁਰੰਤ ਬੋਲੇ, ਆਸਟ੍ਰੇਲੀਆ ਤਾਂ ਅਸੀਂ ਸਾਰੇ ਗਏ ਹੋਏ ਸੀ... ਚੰਦਨ ਨੇ ਜਵਾਬ ਦਿੱਤਾ... ਸਾਰੇ ਵਾਪਸ ਨਹੀਂ ਨਾ ਆਏ?''


ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 'ਦਿ ਕਪਿਲ ਸ਼ਰਮਾ ਸ਼ੋਅ' ਦੇ ਇਕ ਹੋਰ ਕਲਾਕਾਰ ਕੀਕੂ ਸ਼ਾਰਦਾ ਨੇ ਟਵੀਟ ਕਰ ਕੇ ਕਪਿਲ ਅਤੇ ਚੰਦਨ ਦੀ ਤਸਵੀਰ ਸ਼ੇਅਰ ਕਰ ਕੇ ਲਿਖਿਆ, ''ਚੰਗੇ ਦੋਸਤ ਬਹੁਤ ਮੁਸ਼ਕਿਲ ਨਾਲ ਮਿਲਦੇ ਹਨ, ਇਨ੍ਹਾਂ ਨੂੰ ਛੱਦਣਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਭੁਲਾਉਣਾ ਤਾਂ ਨਾਮੁਮਕਿਨ... @KapilSharmaK9 @haanjichandan @SonyTV  9 ਵਜੇ ਸ਼ਨੀਵਾਰ ਜੈ ਹੋ।''
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਜਾਂਦੇ ਸਮੇਂ ਫਲਾਈਟ 'ਚ ਹੋਈ ਲੜਾਈ ਤੋਂ ਬਾਅਦ ਕਪਿਲ ਦੇ ਸ਼ੋਅ ਸੁਨੀਲ ਗਰੋਵਰ, ਅਲੀ ਅਸਗਰ, ਸੁਗੰਧਾ ਮਿਸ਼ਰਾ ਅਤੇ ਚੰਦਨ ਪ੍ਰਭਾਕਰ ਨੇ ਛੱਡ ਦਿੱਤਾ ਸੀ, ਜਿਸ ਤੋਂ ਬਾਅਦ  ਕਪਿਲ ਦੇ ਸ਼ੋਅ ਦੀ ਡਿੱਗਦੀ ਰੇਟਿੰਗ ਨੇ ਮੀਡੀਆ 'ਚ ਇਸ ਖ਼ਬਰ ਨੂੰ ਹਰਾ ਦਿੱਤੀ ਕਿ ਕਪਿਲ ਦਾ ਸ਼ੋਅ ਬੰਦ ਵੀ ਕੀਤਾ ਜਾ ਸਕਦਾ ਹੈ ਪਰ ਚੰਦਨ ਪ੍ਰਭਾਕਰ ਦੀ ਸ਼ੋਅ 'ਚ ਵਾਪਸੀ ਕਪਿਲ ਸ਼ਰਮਾ ਸ਼ੋਅ ਲਈ ਚੰਗੀ ਖਬਰ ਹੈ। ਇਸ ਤੋਂ ਪਹਿਲਾਂ 'ਦਿ ਕਪਿਲ ਸ਼ਰਮਾ ਸ਼ੋਅ' ਦੇ ਬਾਕੀ 2 ਮਸ਼ਹੂਰ ਮੈਂਬਰ ਸੁਨੀਲ ਗਰੋਵਰ ਅਤੇ ਅਲੀ ਅਸਗਰ ਨੇ ਸ਼ੋਅ 'ਚ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਵਾਰ ਚੰਦਨ ਕਹਿੰਦੇ ਹਨ, ''ਮੈਨੂੰ ਯਕੀਨ ਹੈ ਕਿ ਕਪਿਲ ਨੇ ਸੁਨੀਲ ਤੋਂ ਵੀ ਸੰਪਰਕ ਕੀਤਾ ਹੋਵੇਗਾ... ਇਹ ਉਨ੍ਹਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦਾ ਫੈਸਲਾ ਹੈ ਕਿ ਉਹ ਸ਼ੋਅ 'ਚ ਵਾਪਸ ਆਉਣਾ ਚਾਹੁੰਦੇ ਹਨ ਜਾਂ ਨਹੀਂ।''


Tags: PromoChandan prabhakarKapil sharma showKapil sharmaਕਪਿਲ ਸ਼ਰਮਾਚੰਦਨ ਪ੍ਰਭਾਕਰ