FacebookTwitterg+Mail

ਚੰਦਨ ਪ੍ਰਭਾਕਰ ਦਾ ਖੁਲਾਸਾ, ਪਤਨੀ ਤੋਂ ਲੱਗਦੈ ਸਭ ਤੋਂ ਜ਼ਿਆਦਾ ਡਰ (ਦੇਖੋ ਤਸਵੀਰਾਂ)

    7/9
06 October, 2016 05:33:57 PM
ਮੁੰਬਈ— ਬ੍ਰਾਡਕਾਸਟ ਆਡੀਅੰਸ ਰਿਸਰਚ ਕੌਂਸਲ (ਬੀ. ਏ. ਆਰ. ਸੀ.) ਦੀ ਨਵੀਂ ਰਿਪੋਰਟ ਮੁਤਾਬਕ 'ਦਿ ਕਪਿਲ ਸ਼ਰਮਾ ਸ਼ੋਅ' ਟੀ. ਆਰ. ਪੀ. 'ਚ ਨੰਬਰ 1 ਸਥਾਨ 'ਤੇ ਹੈ। ਇਸ ਸ਼ੋਅ ਨੂੰ ਹਿੱਟ ਕਰਵਾਉਣ 'ਚ ਕਪਿਲ ਦੇ ਨਾਲ ਉਨ੍ਹਾਂ ਦੇ ਟੀਮ ਮੈਂਬਰਾਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਚਾਹ ਵਾਲੇ ਰਾਜੂ ਦਾ ਰੋਲ ਕਰ ਰਹੇ ਚੰਦਨ ਪ੍ਰਭਾਕਰ ਨੂੰ ਦਰਸ਼ਕ ਕਾਫੀ ਪਸੰਦ ਕਰਦੇ ਹਨ। ਰੀਲ ਲਾਈਫ ਵਾਂਗ ਉਹ ਰੀਅਲ ਲਾਈਫ 'ਚ ਵੀ ਖੁਸ਼ਮਿਜਾਜ਼ ਹਨ। ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਹ ਸਭ ਤੋਂ ਜ਼ਿਆਦਾ ਆਪਣੀ ਪਤਨੀ ਕੋਲੋਂ ਡਰਦੇ ਹਨ।
ਚੰਦਨ ਕਪਿਲ ਦੇ ਕੋ-ਸਟਾਰ ਹੀ ਨਹੀਂ, ਉਨ੍ਹਾਂ ਦੇ ਚੰਗੇ ਦੋਸਤ ਵੀ ਹਨ। ਉਨ੍ਹਾਂ ਨੇ 25 ਅਪ੍ਰੈਲ 2015 ਨੂੰ ਪੰਜਾਬ ਦੀ ਰਹਿਣ ਵਾਲੀ ਨੰਦਿਨੀ ਟੰਡਨ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ ਸੀ, 'ਮੇਰਾ ਉਹੀ ਹਾਲ ਹੈ, ਜੋ ਬਾਕੀ ਵਿਆਹੁਤਾ ਲੋਕਾਂ ਦਾ ਹੁੰਦਾ ਹੈ। ਇਹ ਉਹ ਲੱਡੂ ਹੈ, ਜੋ ਖਾਵੇ ਉਹ ਪਛਤਾਵੇ ਤੇ ਜੋ ਨਾ ਖਾਵੇ ਉਹ ਵੀ ਪਛਤਾਵੇ।' ਉਨ੍ਹਾਂ ਇਹ ਵੀ ਕਿਹਾ, 'ਮੈਂ ਪਤਨੀ ਕੋਲੋਂ ਸਭ ਤੋਂ ਜ਼ਿਆਦਾ ਡਰਦਾ ਹਾਂ। ਉਹ ਕਦੇ ਰੁੱਸ ਜਾਵੇ ਤਾਂ ਬੜੀ ਮੁਸ਼ਕਿਲ ਨਾਲ ਮੰਨਦੀ ਹੈ।'
ਚੰਦਨ ਪ੍ਰਭਾਕਰ ਅੰਮ੍ਰਿਤਸਰ (ਪੰਜਾਬ) ਦੇ ਰਹਿਣ ਵਾਲੇ ਹਨ, ਜਦਕਿ ਉਨ੍ਹਾਂ ਦੀ ਪਤਨੀ ਨੰਦਿਨੀ ਖੰਨਾ ਲੁਧਿਆਣਾ ਦੇ ਰਹਿਣ ਵਾਲੇ ਵਿਪਿਨ ਟੰਡਨ ਦੀ ਬੇਟੀ ਹੈ। ਉਂਝ ਖੁਦ ਚੰਦਨ ਦਾ ਵੀ ਲੁਧਿਆਣਾ ਨਾਲ ਡੂੰਘਾ ਨਾਤਾ ਹੈ। ਇੰਜੀਨੀਅਰਿੰਗ ਪੂਰੀ ਕਰਨ ਤੋਂ ਬਾਅਦ 2005 ਤੋਂ 2007 ਤਕ ਚੰਦਨ ਨੇ ਇਥੇ ਇਕ ਕੰਪਨੀ 'ਚ ਤਿੰਨ ਸਾਲ ਨੌਕਰੀ ਕੀਤੀ। ਬਾਅਦ 'ਚ ਬਾਲੀਵੁੱਡ 'ਚ ਆਪਣੀ ਕਿਮਸਤ ਅਜ਼ਮਾਉਣ ਮੁੰਬਈ ਆ ਗਏ। ਉਥੇ ਕਾਫੀ ਸਮੇਂ ਤਕ ਮਿਹਨਤ ਕਰਨ ਤੋਂ ਬਾਅਦ ਉਨ੍ਹਾਂ ਨੂੰ 'ਕਾਮੇਡੀ ਨਾਈਟ ਵਿਦ ਕਪਿਲ' 'ਚ ਰਾਜੂ ਦਾ ਕਿਰਦਾਰ ਮਿਲਿਆ, ਜਿਸ ਨੂੰ ਅੱਜ ਲੱਖਾਂ ਦਰਸ਼ਕ ਪਸੰਦ ਕਰਦੇ ਹਨ।

Tags: ਚੰਦਨ ਪ੍ਰਭਾਕਰ ਪਤਨੀ ਵਿਆਹ ਨੰਦਿਨੀ ਟੰਡਨ Chandan Prabhakar Wife Marriage Nandini Tandon