FacebookTwitterg+Mail

ਲਿਓਸਟ੍ਰਾਇਡ ਐਂਟਰਟੇਨਮੈਂਟ ਨੇ 'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਨਾਲ ਪੂਰਾ ਕੀਤਾ ਭਰਪੂਰ ਮਨੋਰੰਜਨ ਦਾ ਵਾਅਦਾ

chandigarh amritsar chandigarh
26 May, 2019 09:05:33 AM

ਜਲੰਧਰ (ਰਾਹੁਲ)–'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਦੇ ਨਿਰਮਾਤਾਵਾਂ ਨੇ ਫਿਲਮ ਦੀਆਂ ਵੱਖ-ਵੱਖ ਅਤੇ ਨਿਵੇਕਲੀਆਂ ਪ੍ਰੋਮੋਸ਼ਨਾਂ ਨਾਲ ਪਹਿਲਾਂ ਹੀ ਫਿਲਮ ਦਾ ਬਹੁਤ ਪ੍ਰਚਾਰ ਕੀਤਾ ਹੈ। ਉਨ੍ਹਾਂ ਨੇ ਦਰਸ਼ਕਾਂ ਨੂੰ ਇੱਕ ਵੱਖਰਾ ਅਤੇ ਅਨੋਖਾ ਕੰਟੈਂਟ ਪੇਸ਼ ਕਰਨ ਦਾ ਦਾਅਵਾ ਕੀਤਾ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਦਰਸ਼ਕ ਖੁਸ਼ੀ-ਖੁਸ਼ੀ ਥਿਏਟਰਾਂ ਤੋਂ ਬਾਹਰ ਆਉਣਗੇ। ਫਿਲਮ ਵਿਚ ਮੁੱਖ ਕਿਰਦਾਰਾਂ ਵਿਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਹਨ। ਇਸ ਫਿਲਮ ਨੂੰ ਕਰਨ ਆਰ. ਗੁਲਿਆਨੀ ਨੇ ਡਾਇਰੈਕਟ ਕੀਤਾ ਹੈ ਅਤੇ ਸੁਮਿਤ ਦੱਤ, ਈਰਾ ਦੱਤ ਅਤੇ ਅਨੁਪਮਾ ਕਟਕਰ ਨੇ ਪ੍ਰੋਡਿਊਸ ਕੀਤੀ ਹੈ।
ਸੁਮਿਤ ਦੱਤ ਦੀ ਬਦੌਲਤ ਬਹੁਤ ਸਾਰੇ ਖ਼ਾਸ ਸੈਲੀਬ੍ਰਿਟੀ ਜਿਵੇਂ ਕਰੀਨਾ ਕਪੂਰ ਖਾਨ, ਕਰਨ ਜੌਹਰ, ਵਰੁਣ ਧਵਨ, ਸੰਨੀ ਲਿਓਨ, ਨਵਾਜੂਦੀਨ ਸਿਦੀਕੀ, ਸੋਨਾਕਸ਼ੀ ਸਿਨਹਾ, ਅਰਬਾਜ਼ ਖਾਨ ਨੇ ਫਿਲਮ ਨੂੰ ਖਾਸ ਤੌਰ 'ਤੇ ਸਹਿਯੋਗ ਦਿੱਤਾ ਹੈ।
ਹਾਲ ਹੀ 'ਚ ਫਿਲਮ ਮੇਕਰਸ ਨੇ ਚੰਡੀਗੜ੍ਹ 'ਚ ਫਿਲਮ ਦਾ ਇੱਕ ਖਾਸ ਪ੍ਰੀਮੀਅਰ ਦਾ ਆਯੋਜਨ ਕੀਤਾ ਜਿਸ 'ਚ ਫਿਲਮ ਦੇ ਮੁੱਖ ਕਲਾਕਾਰਾਂ ਨਾਲ ਰਵੀ ਦੁਬੇ, ਮਲਕੀਤ ਰੌਣੀ, ਸਰਦਾਰ ਸੋਹੀ, ਗੁਰਪ੍ਰੀਤ ਭੰਗੂ, ਰਘਵੀਰ ਬੋਲੀ, ਅਰਮਾਨ ਬੇਦਿਲ ਅਤੇ ਨਰੇਸ਼ ਕਥੂਰੀਆ ਨੇ ਸ਼ਿਰਕਤ ਕੀਤੀ। ਸਾਰਿਆਂ ਵਲੋਂ ਫਿਲਮ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ।
ਫਿਲਮ ਬਾਰੇ ਗੱਲ ਕਰਦੇ ਹੋਏ ਸੁਮਿਤ ਨੇ ਕਿਹਾ ਕਿ ਇਹ ਮੇਰਾ ਪੰਜਾਬੀ ਦਰਸ਼ਕਾਂ ਨਾਲ ਪਹਿਲਾ ਮੌਕਾ ਹੈ। ਮੈਨੂੰ ਬਹੁਤ ਹੀ ਮਿਲੇ ਜੁਲੇ ਜਜ਼ਬਾਤ ਹੋ ਰਹੇ ਹਨ, ਜਿਨ੍ਹਾਂ ਮੈਂ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਹਾਂ। ਓਨੀ ਹੀ ਘਬਰਾਹਟ ਵੀ ਮਹਿਸੂਸ ਕਰ ਰਿਹਾ ਹਾਂ ਕਿ ਦਰਸ਼ਕਾਂ ਨੂੰ ਫਿਲਮ ਕਿਸ ਤਰ੍ਹਾਂ ਦੀ ਲੱਗੇਗੀ। ਮੈਨੂੰ ਫਿਲਮ ਤੋਂ ਪੂਰੀ ਉਮੀਦ ਹੈ। ਆਸ ਹੈ ਕਿ ਇਹ ਫਿਲਮ ਇਕ ਵੱਖਰੇ ਕੰਸੈਪਟ ਨਾਲ ਮਨੋਰੰਜਨ ਕਰੇਗੀ।


Tags: Chandigarh Amritsar ChandigarhSargun MehtaGippy GrewalRajpal YadavPollywood Khabarਪਾਲੀਵੁੱਡ ਸਮਾਚਾਰ

Edited By

Manju

Manju is News Editor at Jagbani.