FacebookTwitterg+Mail

'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੇ ਨਿਰਦੇਸ਼ਨ 'ਤੇ ਹੋਈ ਬਹੁਤ ਮਿਹਨਤ : ਗੁਲਿਆਨੀ

chandigarh amritsar chandigarh
30 May, 2019 09:37:29 AM

ਜਲੰਧਰ(ਬਿਊਰੋ)– ਗਿੱਪੀ ਗਰੇਵਾਲ ਦੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਦੇਸ਼ ਦੁਨੀਆ ਵਿਚ ਇਸ ਫ਼ਿਲਮ ਨੂੰ ਬੇਹੱਦ ਮੁਹੱਬਤ ਮਿਲੀ ਹੈ। ਭਾਰਤ ਦੇ ਨਾਲ–ਨਾਲ ਵਿਦੇਸ਼ਾਂ ਵਿਚ ਇਸ ਫ਼ਿਲਮ ਦੀ ਇਸ ਕਰਕੇ ਪ੍ਰਸ਼ੰਸਾ ਹੋਈ ਹੈ ਕਿਉਂਕਿ ਪਹਿਲੀ ਵਾਰ ਪੰਜਾਬੀ ਸਿਨੇਮੇ ਵਿਚ ਹੀਰੋ ਤੇ ਹੀਰੋਇਨ 'ਤੇ ਆਧਾਰਤ ਪੂਰੀ ਫ਼ਿਲਮ ਤਿਆਰ ਕੀਤੀ ਗਈ ਹੈ। ਫ਼ਿਲਮ ਦੇ 90 ਫ਼ੀਸਦੀ ਹਿੱਸੇ ਵਿਚ ਗਿੱਪੀ ਤੇ ਸਰਗੁਣ ਮਹਿਤਾ ਦਾ ਸਫ਼ਰ ਹੈ। ਇਕ ਦਿਨ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨਾ ਸੌਖਾਲਾ ਕੰਮ ਨਹੀਂ।
ਗਿੱਪੀ ਤੇ ਸਮੁੱਚੀ ਟੀਮ ਦਾ ਕਹਿਣਾ ਹੈ ਕਿ ਸਭ ਨੇ ਫ਼ਿਲਮ ਲਈ ਬੇਹੱਦ ਮਿਹਨਤ ਕੀਤੀ, ਇਸੇ ਕਰਕੇ ਫ਼ਿਲਮ ਕਾਮਯਾਬੀ ਦੇ ਸਿਖਰ 'ਤੇ ਪਹੁੰਚੀ ਪਰ ਨਿਰਦੇਸ਼ਕ ਕਰਨ. ਆਰ. ਗੁਲਿਆਨੀ ਨੇ ਜਿਸ ਤਰ੍ਹਾਂ ਦਿਨ ਰਾਤ ਇਕ ਕੀਤਾ, ਉਹ ਵੀ ਹੈਰਾਨ ਕਰਨ ਵਾਲਾ ਹੈ। ਇਹ ਉਨ੍ਹਾਂ ਦੀ ਪਾਰਖੂ ਦਾ ਨਤੀਜਾ ਹੀ ਸੀ ਕਿ ਇਸ ਤਰ੍ਹਾਂ ਦੀ ਪੇਚੀਦਾ ਫ਼ਿਲਮ ਤਿਆਰ ਕਰਨਾ, ਜਿਹੜੀ ਦਰਸ਼ਕ ਦੀ ਕਸਵੱਟੀ 'ਤੇ ਵੀ ਖਰੀ ਉਤਰੇ ਅਤੇ ਹੀਰੋ ਹੀਰੋਇਨ ਦੇ ਸਾਰੇ ਹਾਵ ਭਾਵ ਦੀ ਪੇਸ਼ਕਾਰੀ ਵੀ ਸਹੀ ਤਰੀਕੇ ਨਾਲ ਹੋਵੇ।
ਨਿਰਦੇਸ਼ਕ ਗੁਲਿਆਨੀ ਦਾ ਕਹਿਣਾ ਹੈ ਕਿ ਉਨ੍ਹਾਂ ਅੱਜ ਤੱਕ ਦੇ ਆਪਣੇ ਫ਼ਿਲਮੀ ਸਫ਼ਰ ਦਾ ਸਾਰਾ ਤਜਰਬਾ ਇਸ ਫ਼ਿਲਮ 'ਤੇ ਖਰਚ ਕੀਤਾ। ਮੇਰੇ ਕੋਲ ਦੋ ਪਾਤਰ ਸਨ, ਜਿਨ੍ਹਾਂ ਨੇ ਪੂਰੀ ਫ਼ਿਲਮ ਦੌਰਾਨ ਵੱਡੇ ਪਰਦੇ 'ਤੇ ਰਹਿਣਾ ਹੈ। ਦਰਸ਼ਕ ਨੂੰ ਚੰਗਾ ਲੱਗੇ ਅਤੇ ਫ਼ਿਲਮ ਕੁਲੈਕਸ਼ਨ ਦੇ ਪੱਖ ਤੋਂ ਵੀ ਵਧੀਆ ਰਹੇ, ਦੋਹਾਂ ਗੱਲਾਂ ਨੂੰ ਬਰਾਬਰ ਰੱਖ ਕੇ ਨਿਰਦੇਸ਼ਨ ਕਰਨਾ ਸੀ।
ਉਨ੍ਹਾਂ ਕਿਹਾ ਕਿ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਨੇ ਫ਼ਿਲਮ ਵਿਚ ਕਮਾਲ ਦੀ ਅਦਾਕਾਰੀ ਕੀਤੀ ਹੈ। ਇਹ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕਾਂ ਸਦਕਾ ਹੀ ਸੰਭਵ ਹੋਇਆ ਹੈ ਕਿ ਫ਼ਿਲਮ ਨੂੰ ਰਿਲੀਜ਼ ਹੁੰਦੇ ਸਾਰ ਇੰਨੀ ਵੱਡੀ ਕਾਮਯਾਬੀ ਮਿਲੀ।
ਕਰਨ.ਆਰ. ਗੁਲਿਆਨੀ ਨੇ ਕਿਹਾ ਕਿ ਪੰਜਾਬੀ ਸਿਨੇਮੇ ਵਿਚ ਅਜਿਹੇ ਤਜਰਬੇ ਹੁੰਦੇ ਰਹਿਣੇ ਚਾਹੀਦੇ ਹਨ। ਦਰਸ਼ਕ ਲੀਕ ਤੋਂ ਵੱਖਰੀਆਂ ਫ਼ਿਲਮਾਂ ਦੇਖਣੀਆਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਉਨ੍ਹਾਂ ਦੇ ਨਿਰਦੇਸ਼ਨ ਵਿਚ ਜਿਹੜੀਆਂ ਫ਼ਿਲਮਾਂ ਰਿਲੀਜ਼ ਹੋਣਗੀਆਂ, ਉਹ ਮਿਆਰ ਪੱਖੋਂ ਉੱਚੀਆਂ ਹੋਣਗੀਆਂ।


Tags: Chandigarh Amritsar ChandigarhSargun MehtaGippy GrewalRajpal YadavKaran R GulianiPollywood Khabarਪਾਲੀਵੁੱਡ ਸਮਾਚਾਰ

Edited By

Manju

Manju is News Editor at Jagbani.