FacebookTwitterg+Mail

'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੀ ਐਡਵਾਂਸ ਬੂਕਿੰਗ ਸ਼ੁਰੂ

chandigarh amritsar chandigarh advance booking start
23 May, 2019 03:08:33 PM

ਜਲੰਧਰ (ਬਿਊਰੋ)— 24 ਮਈ ਯਾਨੀ ਕੱਲ ਰਿਲੀਜ਼ ਹੋਣ ਜਾ ਰਹੀ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਸਟਾਰਰ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੀ ਅੱਜ ਤੋਂ ਐਡਵਾਂਸ ਬੂਕਿੰਗ ਸ਼ੁਰੂ ਹੋ ਗਈ ਹੈ। ਦਰਸ਼ਕ ਅੱਜ ਤੋਂ ਇਸ ਫਿਲਮ ਦੀ ਟਿਕਟਾਂ ਐਡਵਾਂਸ 'ਚ ਬੁੱਕ ਕਰ ਸਕਦੇ ਹਨ। ਦੱਸ ਦਈਏ ਕਿ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਦਰਸ਼ਕਾਂ ਨੇ ਜਿੱਥੇ ਇਸ ਫਿਲਮ ਦੇ ਟਰੇਲਰ, ਪ੍ਰੋਮੋਜ਼ ਨੂੰ ਪਸੰਦ ਕੀਤਾ ਉਥੇ ਹੀ ਇਸ ਫਿਲਮ ਦੇ ਗੀਤਾਂ ਨੂੰ ਵੀ ਦਰਸ਼ਕਾਂ ਨੇ ਚੰਗਾ ਹੁੰਗਾਰਾ ਦਿੱਤਾ।

 
 
 
 
 
 
 
 
 
 
 
 
 
 

Kidda HaalChaal ji ? Theek Thak ho? #gippygrewal #chandigarhamritsarchandigarh #24may2019 @sargunmehta

A post shared by Gippy Grewal (@gippygrewal) on May 22, 2019 at 9:29pm PDT

ਲਿਓਸਟਰਾਈਡ  ਤੇ ਡ੍ਰੀਮਬੁੱਕ ਪ੍ਰੋਡਕਸ਼ਨ ਵੱਲੋਂ ਦੀ ਇਸ ਫਿਲਮ ਨੂੰ ਸੁਮਿਤ ਦੱਤ, ਅਨੁਪਮਾ ਕਾਟਕਰ ਤੇ ਇਆਰਾ ਦੱਤ ਨੇ ਪ੍ਰੋਡਿਊਸ ਕੀਤਾ ਹੈ।ਕਰਨ. ਆਰ ਗੁਲਿਆਨੀ ਨੇ ਡਾਇਰੈਕਟ ਕੀਤਾ ਹੈ ।ਨਰੇਸ਼ ਕਥੂਰੀਆ ਨੇ ਇਸ ਫਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਲਿਖੇ ਹਨ।ਰੋਮਾਂਟਿਕ ਕਾਮੇਡੀ 'ਤੇ ਬਣੀ ਇਸ ਫਿਲਮ 'ਚ ਦਰਸ਼ਕ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਦੀ ਬਾਕਮਾਲ ਅਦਾਕਾਰੀ ਵੀ ਦੇਖਣ ਨੂੰ ਮਿਲੇਗੀ।ਓਮਜੀ ਗੁਰੱਪ ਵੱਲੋਂ ਇਸ ਫਿਲਮ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ।


Tags: Chandigarh Amritsar ChandigarhGippy GrewalSargun MehtaRajapal YadavAdvance BookingKaran R GulianiSumit DuttNew Punjabi Movie

Edited By

Lakhan

Lakhan is News Editor at Jagbani.