FacebookTwitterg+Mail

ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੀ ਮੇਕਿੰਗ ਵੀਡੀਓ ਆਈ ਸਾਹਮਣੇ (ਵੀਡੀਓ)

chandigarh amritsar chandigarh making video
07 May, 2019 07:46:24 PM

ਜਲੰਧਰ (ਬਿਊਰੋ) -  24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਇਸ ਫਿਲਮ ਦੇ ਟਰੇਲਰ ਅਤੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਅੰਬਰਸਰ ਦੇ ਪਾਪੜ' ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੱਲ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ 'ਤੇ 1 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਗਿਆ ਹੈ। ਦਰਸ਼ਕਾਂ ਦਾ ਇਸ ਫਿਲਮ ਪ੍ਰਤੀ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ। ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਸਟਾਰਰ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਦੀ ਮੇਕਿੰਗ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਮੇਕਿੰਗ ਦੀ ਇਹ ਵੀਡੀਓ ਅੰਮ੍ਰਿਤਸਰ ਦੇ ਸ਼ੂਟ ਦੌਰਾਨ ਦੀ ਹੈ।

ਇਸ ਵੀਡੀਓ ਵਿਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਫਿਲਮ 'ਚ ਬੁਲਟ 'ਤੇ ਬੈਠ ਕੇ ਜਾਣ ਦਾ ਸੀਨ ਫਿਲਮਾਉਂਦੇ ਨਜ਼ਰ ਆ ਰਹੇ ਹਨ। ਇਸ ਮੇਕਿੰਗ ਵੀਡੀਓ ਵਿਚ ਬਾਲੀਵੁੱਡ ਕਲਾਕਾਰ ਰਾਜਪਾਲ ਯਾਦਵ ਦੀ ਵੀ ਇਕ ਝਲਕ ਦੇਖਣ ਨੂੰ ਮਿਲ ਰਹੀ ਹੈ। ਦੱਸਣਯੋਗ ਹੈ ਕਿ ਰਾਜਪਾਲ ਯਾਦਵ ਕਾਫੀ ਸਮੇਂ ਬਾਅਦ ਮੁੜ ਇਸ ਪੰਜਾਬੀ ਫਿਲਮ ਰਾਹੀਂ ਆਪਣੀ ਬਾਕਮਾਲ ਐਕਟਿੰਗ ਦੇ ਜਲਵੇ ਦਿਖਾਉਣਗੇ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਨੂੰ ਕਰਨ. ਆਰ. ਗੁਲੀਆਨੀ ਨੇ ਡਾਇਰੈਕਟ ਕੀਤਾ ਹੈ। ਫਿਲਮ ਦੇ ਡਾਇਲਾਗਸ ਤੇ ਸਕ੍ਰੀਨਪਲੇਅ ਨਰੇਸ਼ ਕਥੂਰੀਆ ਨੇ ਲਿਖੇ ਹਨ।  ਲਿਓਸਟਰਾਈਡ ਐਂਟਰਟੇਨਮੈਂਟ ਦੇ ਡ੍ਰੀਮਬੁੱਕ ਦੀ ਇਸ ਸਾਂਝੀ ਪੇਸਕਸ਼ ਨੂੰ ਸੁਮੀਤ ਦੱਤ, ਈਆਰਾ ਦੱਤ ਤੇ ਅਨੁਪਮਾ ਕਾਟਕਰ ਨੇ ਪ੍ਰ੍ਰੋਡਿਊਸ ਕੀਤਾ ਹੈ।


Tags: Chandigarh Amritsar ChandigarhGippy GrewalSargun MehtaKaran R GulianiNaresh KathooriaSumit DuttEara DuttAnupama Kaatkar

Edited By

Lakhan

Lakhan is News Editor at Jagbani.