FacebookTwitterg+Mail

'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 'ਚ ਗਿੱਪੀ ਤੇ ਸਰਗੁਣ ਦੀ ਕੈਮਿਸਟਰੀ ਜਿੱਤ ਰਹੀ ਹੈ ਲੋਕਾਂ ਦੇ ਦਿਲ

chandigarh amritsar chandigarh movie
27 May, 2019 09:07:04 PM

ਜਲੰਧਰ (ਬਿਊਰੋ)— ਸਾਲ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਹੁਣ ਰਿਲੀਜ਼ ਹੋ ਚੁੱਕੀ ਹੈ। ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਇਹ ਹੁਣ ਤੱਕ ਦੀ ਪਾਲੀਵੁੱਡ ਦੀ ਸਭ ਤੋਂ ਵਧੀਆ ਰੋਮ-ਕੋਮ ਫਿਲਮ ਹੈ। ਪੰਜਾਬੀ ਫ਼ਿਲਮਾਂ ਹਮੇਸ਼ਾ ਤੋਂ ਹੀ ਮਲਟੀਸਟਾਰਰ ਰਹੀਆਂ ਹਨ। ਇਸੇ ਟਰੈਂਡ ਨੂੰ ਤੋੜਦਿਆਂ ਲਿਓਸਟਰਾਈਡ ਐਂਟਰਟੇਨਮੈਂਟ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਰਿਲੀਜ਼ ਕੀਤੀ ਹੈ, ਜਿਸ 'ਚ ਸਿਰਫ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਮੁੱਖ ਭੂਮਿਕਾ 'ਚ ਹਨ। ਇਹ ਵੀ ਪਹਿਲੀ ਵਾਰ ਹੈ ਕਿ ਕੋਈ ਪੰਜਾਬੀ ਫਿਲਮ ਸਿਰਫ ਇਕ ਦਿਨ ਦੀ ਕਹਾਣੀ ਨੂੰ ਬਿਆਨ ਕਰ ਰਹੀ ਹੈ। ਸਾਰੀ ਫਿਲਮ 'ਚ ਦੋਵੇਂ ਕਿਰਦਾਰ ਇਕੋ ਕੱਪੜਿਆਂ 'ਚ ਹਨ, ਜੋ ਦਰਸ਼ਕਾਂ ਦਾ ਖਾਸ ਧਿਆਨ ਖਿੱਚ ਰਹੀ ਹੈ।

ਇਹ ਫਿਲਮ ਕਹਾਣੀ, ਅਦਾਕਾਰੀ, ਕਾਮੇਡੀ ਤੇ ਸੰਗੀਤ ਹਰ ਪੱਖੋਂ ਜ਼ਬਰਦਸਤ ਹੈ। ਫਿਰ ਵੀ ਫਿਲਮ 'ਚ ਸਭ ਤੋਂ ਜ਼ਿਆਦਾ ਉਜਾਗਰ ਹੁੰਦੀ ਹੈ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਕੈਮਿਸਟਰੀ। ਇਨ੍ਹਾਂ ਦੋਵਾਂ ਦੀ ਕੈਮਿਸਟਰੀ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ। ਫਿਲਮ ਦੇ ਟਰੇਲਰ ਦੇ ਰਿਲੀਜ਼ ਦੇ ਨਾਲ ਹੀ ਦਰਸ਼ਕ ਫਿਲਮ ਨੂੰ ਦੇਖਣ ਲਈ ਉਤਸ਼ਾਹਿਤ ਸਨ ਤੇ ਖੁਸ਼ਕਿਸਮਤੀ ਨਾਲ ਫਿਲਮ ਨੇ ਦਰਸ਼ਕਾਂ ਨੂੰ ਬਿਲਕੁਲ ਵੀ ਨਿਰਾਸ਼ ਨਹੀਂ ਕੀਤਾ ਹੈ। ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਦੋਸਤੀ ਤੇ ਕਾਮੇਡੀ ਟਾਈਮਿੰਗ ਦਰਸ਼ਕਾਂ ਨੂੰ ਖੂਬ ਹਸਾਉਂਦੀ ਤੇ ਆਪਣੇ ਨਾਲ ਜੋੜਦੀ ਹੈ।ਇਨ੍ਹਾਂ ਦੀ ਕੈਮਿਸਟਰੀ ਦੇ ਬਿਨਾਂ ਗਿੱਪੀ ਗਰੇਵਾਲ ਦੀ ਅੰਮ੍ਰਿਤਸਰੀ ਬੋਲੀ 'ਤੇ ਪਕੜ ਨੇ ਫਿਲਮ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ ਤੇ ਦੋਵੇਂ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਆਪਣੇ-ਆਪਣੇ ਕਿਰਦਾਰਾਂ #ਅੰਬਰਸਰੀਆ ਤੇ #ਚੰਡੀਗੜ੍ਹ ਵਾਲੀ 'ਚ ਬਿਲਕੁਲ ਜਚ ਰਹੇ ਹਨ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਕਰਨ ਆਰ. ਗੁਲਿਆਨੀ ਨੇ ਤੇ ਸੁਮੀਤ ਦੱਤ, ਈਰਾ ਦੱਤ ਤੇ ਅਨੁਪਮਾ ਕਟਕਰ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ।


Tags: Chandigarh Amritsar ChandigarhGippy GrewalSargun MehtaKaran R GulianiSumit DuttPunjabi MoviePollywood UpdatePunjabi Cinema

Edited By

Lakhan

Lakhan is News Editor at Jagbani.