FacebookTwitterg+Mail

'ਚੰਡੀਗੜ੍ਹ...' ਦਾ ਨਵਾਂ ਗੀਤ 'ਆਜਾ ਬਿੱਲੋ 'ਕੱਠੇ ਨੱਚੀਏ' ਆਊਟ (ਵੀਡੀਓ)

chandigarh amritsar chandigarh new song aaja billo katthe nachiye
11 May, 2019 09:59:29 AM

ਜਲੰਧਰ (ਬਿਊਰੋ) : 24 ਮਈ ਨੂੰ ਵੱਡੇ ਪੱਧਰ 'ਤੇ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਰਿਲੀਜ਼ ਹੋ ਰਹੀ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਨਵਾਂ ਗੀਤ 'ਆਜਾ ਬਿੱਲੋ 'ਕੱਠੇ ਨੱਚੀਏ' ਰਿਲੀਜ਼ ਹੋ ਚੁੱਕਾ ਹੈ। ਦੱਸ ਦਈਏ ਕਿ ਇਸ ਗੀਤ 'ਚ ਗਿੱਪੀ ਤੇ ਸਰਗੁਣ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਪੂਰੇ ਗੀਤ 'ਚ ਗਿੱਪੀ ਤੇ ਸਰਗੁਣ ਮਹਿਤਾ ਨੱਚਦੇ ਨਜ਼ਰ ਆ ਰਹੇ ਹਨ। 'ਆਜਾ ਬਿੱਲੋ 'ਕੱਠੇ ਨੱਚੀਏ' ਗੀਤ ਦੇ ਬੋਲ ਗਿੱਪੀ ਗਰੇਵਾਲ ਵਲੋਂ ਲਿਖੇ ਗਏ ਹਨ, ਜਿਸ ਨੂੰ ਰਿਕੀ ਖਾਨ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ। ਹਾਲਾਂਕਿ ਗੀਤ ਦਾ ਮਿਊਜ਼ਿਕ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਫਿਲਮ ਦੇ ਟਰੇਲਰ ਤੇ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਕਰਨ. ਆਰ. ਗੁਲੀਆਨੀ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ, ਜਦੋਂਕਿ ਨਰੇਸ਼ ਕਥੂਰੀਆ ਨੇ ਡਾਇਲਾਗਸ ਤੇ ਸਕ੍ਰੀਨਪਲੇਅ ਲਿਖੇ ਹਨ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਲਿਓਸਟਰਾਈਡ ਐਂਟਰਟੇਨਮੈਂਟ ਤੇ ਡ੍ਰੀਮ ਬੁੱਕ ਪ੍ਰੋਡਕਸਨ ਦੀ ਸਾਂਝੀ ਪੇਸਕਸ਼ ਹੈ, ਜਿਸ ਨੂੰ ਸੁਮੀਤ ਦੱਤ, ਅਨੁਪਮਾ ਕਾਟਕਰ ਤੇ ਈਆਰਾ ਦੱਤ ਨੇ ਪ੍ਰੋਡਿਊਸ ਕੀਤਾ ਹੈ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 24 ਮਈ ਨੂੰ ਓਮਜੀ ਗਰੁੱਪ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ।


Tags: Chandigarh Amritsar ChandigarhAaja Billo Katthe NachiyeGippy GrewalSargun MehtaRicky KhanJatinder ShahRajpal YadavKaran R GulianiSumit DuttAnupama KatkarEara Dutt

Edited By

Sunita

Sunita is News Editor at Jagbani.