ਚੰਡੀਗੜ੍ਹ (ਬਿਊਰੋ) - 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਨਿਰਮਾਤਾਵਾਂ ਨੇ ਫਿਲਮ ਦੀਆਂ ਵੱਖ-ਵੱਖ ਅਤੇ ਨਿਵੇਕਲੀਆਂ ਪ੍ਰੋਮੋਸ਼ਨਾਂ ਨਾਲ ਪਹਿਲਾਂ ਹੀ ਫਿਲਮ ਦਾ ਬਹੁਤ ਪ੍ਰਚਾਰ ਕੀਤਾ ਹੈ। ਉਨ੍ਹਾਂ ਨੇ ਦਰਸ਼ਕਾਂ ਨੂੰ ਇੱਕ ਵੱਖਰਾ ਅਤੇ ਅਨੋਖਾ ਕੰਸੈਪਟ ਦੇਣ ਦਾ ਦਾਅਵਾ ਕੀਤਾ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਦਰਸ਼ਕ ਖੁਸ਼ੀ-ਖੁਸ਼ੀ ਸਿਨੇਮਾਘਰਾਂ ਤੋਂ ਬਾਹਰ ਆਉਣਗੇ। ਸੁਮਿਤ ਦੱਤ ਬਾਲੀਵੁੱਡ ਦੇ ਇੱਕ ਮੰਨੇ-ਪ੍ਰਮੰਨੇ ਵੀਡੀਓ ਡਾਇਰੈਕਟਰ ਹਨ, ਜਿਨ੍ਹ੍ਹਾਂ ਨੇ ਪੰਜਾਬੀ ਮਨੋਰੰਜਨ ਜਗਤ ਵਿੱਚ ਇਸ ਫਿਲਮ ਨਾਲ ਕਦਮ ਰੱਖਿਆ। ਸੁਮਿਤ ਦੱਤ ਦੀ ਬਾਲੀਵੁੱਡ ਨਾਲ ਇਸ ਸਾਂਝ ਨੇ ਪੰਜਾਬੀ ਦਰਸ਼ਕਾਂ ਵਿੱਚ ਇਸ ਫਿਲਮ ਨੂੰ ਲੈ ਕੇ ਉਤਸੁਕਤਾ ਹੋਰ ਵੀ ਵਧਾ ਦਿੱਤੀ ਹੈ। ਸੁਮਿਤ ਦੀ ਬਦੋਲਤ ਬਹੁਤ ਸਾਰੇ ਖਾਸ ਸੈਲੀਬ੍ਰਿਟੀ ਜਿਵੇਂ ਕਰੀਨਾ ਕਪੂਰ ਖਾਨ, ਕਰਨ ਜੌਹਰ, ਵਰੁਣ ਧਵਨ,ਸੰਨੀ ਲਿਓਨ, ਨਵਾਜੂਦੀਨ ਸਿਦਕੀ, ਸੋਨਾਕਸ਼ੀ ਸਿਨਹਾ, ਅਰਬਾਜ਼ ਖਾਨ ਨੇ ਫਿਲਮ ਨੂੰ ਖਾਸ ਤੌਰ 'ਤੇ ਸਹਿਯੋਗ ਦਿੱਤਾ ਹੈ।
ਹਾਲ ਹੀ 'ਚ ਫਿਲਮ ਮੇਕਰਸ ਨੇ ਚੰਡੀਗੜ੍ਹ ਚ ਫਿਲਮ ਦਾ ਇਕ ਖਾਸ ਪ੍ਰੀਮੀਅਰ ਦਾ ਆਯੋਜਨ ਕੀਤਾ, ਜਿਸ 'ਚ ਫਿਲਮ ਦੇ ਮੁੱਖ ਕਲਾਕਾਰਾਂ ਦੇ ਨਾਲ ਰਵੀ ਦੁਬੇ, ਮਲਕੀਤ ਰੌਣੀ, ਸਰਦਾਰ ਸੋਹੀ, ਗੁਰਪ੍ਰੀਤ ਭੰਗੂ, ਰਘਵੀਰ ਬੋਲੀ, ਅਰਮਾਨ ਬੇਦਿਲ ਅਤੇ ਨਰੇਸ਼ ਕਥੂਰੀਆ ਨੇ ਸ਼ਿਰਕਤ ਕੀਤੀ। ਸਾਰਿਆਂ ਵਲੋਂ ਫਿਲਮ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ। ਫਿਲਮ ਵਿੱਚ ਮੁੱਖ ਕਿਰਦਾਰਾਂ ਵਿਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਹਨ। ਇਸ ਫਿਲਮ ਨੂੰ ਕਰਨ ਆਰ ਗੁਲਿਆਨੀ ਨੇ ਡਾਇਰੈਕਟ ਕੀਤਾ ਹੈ ਅਤੇ ਸੁਮਿਤ ਦੱਤ, ਈਰਾ ਦੱਤ ਅਤੇ ਅਨੁਪਮਾ ਕਾਟਕਰ ਨੇ ਪ੍ਰੋਡਿਊਸ ਕੀਤੀ ਹੈ।