FacebookTwitterg+Mail

'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ' ਫਿਲਮ ਦੀ ਟੀਮ ਚੰਡੀਗੜ੍ਹ ਤੋਂ ਬਾਈਕਸ 'ਤੇ ਹੋਈ ਰਵਾਨਾ

chandigarh amritsar chandigarh promotion rally
21 May, 2019 02:33:41 PM

ਜਲੰਧਰ(ਬਿਊਰੋ)— ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਜੋ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅੱਜ ਇਕ ਵੱਖਰੇ ਅੰਦਾਜ਼ ਚ ਇਸ ਫਿਲਮ ਦੀ ਪ੍ਰੋਮੋਸ਼ਨ ਕੀਤੀ ਗਈ। ਫਿਲਮ ਦੀ ਸਟਾਰਕਾਸਟ ਨਾਲ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਇਕ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਪਹਿਲਾ ਜਲੰਧਰ ਪਹੁੰਚੇਗੀ ਤੇ ਦੇਰ ਸ਼ਾਮ ਅੰਮ੍ਰਿਤਸਰ 'ਚ ਇਸ ਰੈਲੀ ਨੂੰ ਸਮਾਪਤੀ ਹੋਵੇਗੀ। Punjabi Bollywood Tadka
ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ,''ਕਾਮੇਡੀ ਮੇਰਾ ਪਸੰਦੀਦਾ ਜ਼ੋਨਰ ਹੈ ਪਰ ਕਾਮੇਡੀ ਫਿਲਮਾਂ 'ਚ ਵੀ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਵਿਸ਼ਾ ਭਰਪੂਰ ਫਿਲਮਾਂ ਅਤੇ ਵੱਖ-ਵੱਖ ਸ਼ੇਡਸ ਦਰਸ਼ਕਾਂ ਨੂੰ ਦਿਖਾ ਸਕਾਂ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਇਕ ਅਜਿਹੀ ਫਿਲਮ ਹੈ ਜੋ ਪੰਜਾਬੀ ਸਿਨੇਮਾ 'ਚ ਰੋਮਾਂਟਿਕ ਕਾਮੇਡੀ ਦੀ ਪਰਿਭਾਸ਼ਾ ਨੂੰ ਜ਼ਰੂਰ ਬਦਲੇਗੀ।''

Punjabi Bollywood Tadka
ਅਦਾਕਾਰਾ ਸਰਗੁਣ ਮਹਿਤਾ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ,''ਮੈਂ ਖੁਦ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਹਮੇਸ਼ਾ ਵੱਖ-ਵੱਖ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਪਾਲੀਵੁੱਡ 'ਚ ਇਕ ਨਵਾਂ ਕਾਨਸੈਪਟ ਹੋਵੇਗਾ। ਉਨ੍ਹਾਂ ਕਿਹਾ ਗਿੱਪੀ ਗਰੇਵਾਲ ਨਾਲ ਕੰਮ ਕਰਨ ਦਾ ਤਜ਼ਰਬਾ ਬਹੁਤ ਵਧੀਆ ਰਿਹਾ ਤੇ ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਸਾਡੀ ਦੋਵਾਂ ਦੀ ਕੈਮਿਸਟਰੀ ਜ਼ਰੂਰ ਪਸੰਦ ਆਵੇਗੀ।''

Punjabi Bollywood Tadka
ਡਾਇਰੈਕਟਰ ਕਰਨ ਆਰ ਗੁਲਿਆਨੀ ਨੇ ਕਿਹਾ,''ਇਹ ਮੇਰੀ ਦੂਸਰੀ ਪੰਜਾਬੀ ਫਿਲਮ ਹੈ ਗਿੱਪੀ ਤੇ ਸਰਗੁਣ ਨਾਲ ਕੰਮ ਕਰਨਾ ਬਹੁਤ ਵਧੀਆ ਲੱਗਾ ਹੈ ਤੇ ਉਮੀਦ ਹੀ ਨਹੀਂ ਬਲਕਿ ਪੂਰਾ ਵਿਸ਼ਵਾਸ ਹੈ ਕਿ ਦਰਸ਼ਕ ਇਸ ਫਿਲਮ ਨੂੰ ਜ਼ਰੂਰ ਪਸੰਦ ਕਰਨਗੇ।'' ਇਸ ਫਿਲਮ 'ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ ਨਿਭਾ ਰਹੇ ਹਨ।ਨਰੇਸ਼ ਕਥੂਰੀਆ ਨੇ ਇਸ ਫਿਲਮ ਦਾ ਸਕ੍ਰੀਨਪਲੇਅ ਅਤੇ ਡਾਇਲਾਗਸ ਲਿਖੇ ਹਨ। 
 


Tags: Chandigarh Amritsar ChandigarhPromotional EventGippy GrewalSargun MehtaPunjabi MovieChandigarh to AmritsarSumit DuttKaran R Guliani

Edited By

Lakhan

Lakhan is News Editor at Jagbani.