FacebookTwitterg+Mail

'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ 2 ਮਿਲੀਅਨ ਤੋਂ ਪਾਰ

chandigarh amritsar chandigarh trailer 2 millon
03 May, 2019 03:04:49 PM

ਜਲੰਧਰ (ਬਿਊਰੋ) – 24 ਮਈ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ 2 ਦਿਨ ਪਹਿਲਾ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ ਜਿੱਥੇ ਟੀ.ਵੀ. ਚੈਨਲਾਂ 'ਤੇ ਖੂਬ ਚੱਲ ਰਿਹਾ ਹੈ ਉਥੇ ਹੀ ਯੂਟਿਊਬ 'ਤੇ 2 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਗਿਆ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਲੀਡ ਰੋਲ ਵਿਚ ਹਨ, ਜਿਨ੍ਹਾਂ ਦੀ ਜ਼ਬਰਦਸਤ ਕੈਮਿਸਟਰੀ ਫਿਲਮ ਵਿਚ ਦੇਖਣ ਨੂੰ ਮਿਲੇਗੀ।

ਲਿਓਸਟਰਾਈਡ ਐਂਟਰਟੇਨਮੈਂਟ ਦੀ ਡ੍ਰੀਮ ਬੁੱਕ ਪ੍ਰੋਡਕਸ਼ਨ ਨਾਲ ਮਿਲ ਕੇ ਬਣਾਈ ਇਸ ਫਿਲਮ ਦੇ ਪ੍ਰੋਡਿਊਸਰ ਸੁਮੀਤ ਦੱਤ, ਅਨੁਪਮਾ ਕਾਟਕਰ ਤੇ ਈਆਰਾ ਦੱਤ ਹਨ। ਇਸ ਫਿਲਮ ਨੂੰ ਕਰਨ. ਆਰ. ਗੁਲੀਆਨੀ ਨੇ ਡਾਇਰੈਕਟਰ ਕੀਤਾ ਹੈ। ਜਦਕਿ ਡਾਇਲਾਗਸ ਤੇ ਸਕ੍ਰੀਨਪਲੇਅ ਨਰੇਸ਼ ਕਥੂਰੀਆ ਨੇ ਲਿਖੇ ਹਨ। ਓਮਜੀ ਗਰੁੱਪ ਵੱਲੋਂ ਇਸ ਫਿਲਮ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ।


Tags: Chandigarh Amritsar ChandigarhGippy GrewalSargun MehtaSumit DuttNaresh KathooriaKaran R GulianiVideo

Edited By

Lakhan

Lakhan is News Editor at Jagbani.