FacebookTwitterg+Mail

ਨਹੀਂ ਰੁੱਕ ਰਹੀ CHD-ASR-CHD ਦੀ ਰਫਤਾਰ, ਟਰੇਲਰ ਦੇ ਵਿਊਜ਼ 4 ਮਿਲੀਅਨ ਪਾਰ

chandigarh amritsar chandigarh trailer 4 millon views
05 May, 2019 04:41:04 PM

ਜਲੰਧਰ (ਬਿਊਰੋ) – 24 ਮਈ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ ਜਿੱਥੇ ਟੀ.ਵੀ. ਚੈਨਲਾਂ 'ਤੇ ਖੂਬ ਚੱਲ ਰਿਹਾ ਹੈ ਉਥੇ ਹੀ ਇਹ ਟਰੇਲਰ ਯੂਟਿਊਬ 'ਤੇ 4 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਗਿਆ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਲੀਡ ਰੋਲ ਵਿਚ ਹਨ, ਜਿਨ੍ਹਾਂ ਦੀ ਜ਼ਬਰਦਸਤ ਕੈਮਿਸਟਰੀ ਫਿਲਮ ਵਿਚ ਦੇਖਣ ਨੂੰ ਮਿਲੇਗੀ।

ਲਿਓਸਟਰਾਈਡ ਐਂਟਰਟੇਨਮੈਂਟ ਦੀ ਡ੍ਰੀਮ ਬੁੱਕ ਪ੍ਰੋਡਕਸ਼ਨ ਨਾਲ ਮਿਲ ਕੇ ਬਣਾਈ ਇਸ ਫਿਲਮ ਦੇ ਪ੍ਰੋਡਿਊਸਰ ਸੁਮੀਤ ਦੱਤ, ਅਨੁਪਮਾ ਕਾਟਕਰ ਤੇ ਈਆਰਾ ਦੱਤ ਹਨ। ਇਸ ਫਿਲਮ ਨੂੰ ਕਰਨ. ਆਰ. ਗੁਲੀਆਨੀ ਨੇ ਡਾਇਰੈਕਟਰ ਕੀਤਾ ਹੈ। ਜਦਕਿ ਡਾਇਲਾਗਸ ਤੇ ਸਕ੍ਰੀਨਪਲੇਅ ਨਰੇਸ਼ ਕਥੂਰੀਆ ਨੇ ਲਿਖੇ ਹਨ। ਓਮਜੀ ਗਰੁੱਪ ਵੱਲੋਂ ਇਸ ਫਿਲਮ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ।


Tags: Chandigarh Amritsar ChandigarhGippy GrewalSargun MehtaSumit DuttKaran R GulianiNaresh KathooriaRajpal YadavYoutube ViewsPollywood Khabarਪਾਲੀਵੁੱਡ ਸਮਾਚਾਰ

Edited By

Lakhan

Lakhan is News Editor at Jagbani.