FacebookTwitterg+Mail

ਪੁਲਸ ਮੁਲਾਜ਼ਮ ਵਲੋਂ ਗਾਇਆ ਗਿਆ 'ਨੋ ਪਾਰਕਿੰਗ ਨੋ ਪਾਰਕਿੰਗ' ਗੀਤ, ਵੀਡੀਓ ਵਾਇਰਲ

chandigarh policemen aware about traffic rules with bolo tara ra ra
17 October, 2019 04:26:09 PM

ਜਲੰਧਰ (ਬਿਊਰੋ) — ਸੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਚਰਚਾ 'ਚ ਬਣੀ ਰਹਿੰਦੀ ਹੈ। ਇਸ ਵਾਰ ਇਕ ਵੀਡੀਓ ਚੰਡੀਗੜ੍ਹ ਪੁਲਸ ਮੁਲਾਜ਼ਮ ਦੀ ਸਾਹਮਣੇ ਆਈ ਹੈ। ਵੀਡੀਓ 'ਚ ਦੇਖ ਸਕਦੇ ਹੋ ਕਿ ਕਿਵੇਂ ਇਹ ਪੁਲਸ ਮੁਲਾਜ਼ਮ ਗੀਤ ਰਾਹੀਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾ ਰਿਹਾ ਹੈ। ਇਸ ਵੀਡੀਓ 'ਚ ਉਹ 'ਬੋਲੋ ਤਾਰਾ ਰਾ ਰਾ ਰਾ ਨੋ ਪਾਰਕਿੰਗ ਨੋ ਪਾਰਕਿੰਗ' ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

 

ਦੱਸ ਦਈਏ ਕਿ ਇਸ ਵੀਡੀਓ ਨੂੰ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਪੁਲਸ ਮੁਲਾਜ਼ਮ ਨੇ ਦਲੇਰ ਮਹਿੰਦੀ ਦੇ ਮਸ਼ਹੂਰ ਗੀਤ 'ਬੋਲੋ ਤਾਰਾ ਰਾ ਰਾ' ਦੀ ਵਰਤੋਂ ਕਰਕੇ 'ਨੋ ਪਰਕਿੰਗ ਨੋ ਪਾਰਕਿੰਗ' ਨਾਂ ਦਾ ਗੀਤ ਗਾਇਆ ਹੈ। ਦਲੇਰ ਮਹਿੰਦੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰੇ ਸੰਗੀਤ ਦਾ ਪ੍ਰਯੋਗ ਕਰਕੇ ਟ੍ਰੈਫਿਕ ਪੁਲਸ ਵਾਲਿਆਂ ਵਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।'' ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।


Tags: Chandigarh PolicemenTraffic RulesBolo Tara Ra RAInstagramViral VideoDaler Mehndi

Edited By

Sunita

Sunita is News Editor at Jagbani.