FacebookTwitterg+Mail

‘ਇੱਕੋ ਮਿੱਕੇ’ ਦਾ ਖੂਬਸੂਰਤ ਭੰਗੜਾ ਗੀਤ ‘ਚੰਡੀਗੜ੍ਹ’ ਯੂਟਿਊਬ ’ਤੇ ਪਾ ਰਿਹਾ ਧਮਾਲ

chandigarh satinder sartaaj
09 March, 2020 09:10:45 AM

ਜਲੰਧਰ(ਬਿਊਰੋ)-13 ਮਾਰਚ ਨੂੰ ਰਿਲੀਜ਼ ਹੋ ਰਹੀ ਸਤਿੰਦਰ ਸਰਤਾਜ ਅਤੇ ਅਦਿਤੀ ਸ਼ਰਮਾ ਦੀ ਰੋਮਾਂਟਿਕ ਤੇ ਪਰਿਵਾਰਕ ਫਿਲਮ ‘ਇੱਕੋ ਮਿੱਕੇ’ ਦੇ ਗੀਤ ਅਤੇ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦੀ ਪਸੰਦ ਬਣੇ ਹੋਏ ਹਨ। ਹੁਣ ਇਕ ਹੋਰ ਨਵਾਂ ਗੀਤ ‘ਚੰਡੀਗੜ੍ਹ’ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਗਿਆ ਹੈ, ਜੋ ਫ਼ਿਲਮ ਦੇ ਨਾਇਕ ਸਤਿੰਦਰ ਸਰਤਾਜ ਅਤੇ ਅਦਾਕਾਰਾ ਅਦਿਤੀ ਸ਼ਰਮਾ ’ਤੇ ਫ਼ਿਲਮਾਇਆ ਗਿਆ ਹੈ। ਪੰਜਾਬੀ ਭੰਗੜਾ, ਬੋਲੀਆਂ ਤੇ ਟੱਪਿਆਂ ਦੇ ਅੰਦਾਜ਼ ਵਿਚ ਇਹ ਗੀਤ ਖੂਬਸੂਰਤ ਸ਼ਬਦਾਵਲੀ ’ਚ ਮਾਡਰਨ ਗਾਇਕੀ ਦੀ ਰੰਗਤ ਪੇਸ਼ ਕਰਦਾ ਹੈ। ਇਸ ਗੀਤ ਰਾਹੀਂ ਸਤਿੰਦਰ ਸਰਤਾਜ ਦੇ ਚਰਚਿਤ ਗੀਤਾਂ ਦੀਆਂ ਤਰਜ਼ਾਂ ਅਤੇ ਸੰਗੀਤਕ ਧੁਨਾਂ ਵੀ ਸਰੋਤਿਆਂ ਨੂੰ ਮੰਤਰ ਮੁਗਧ ਕਰਦੀਆਂ ਹਨ। ਇਸ ਲਾਈਵ ਗੀਤ ਦੇ ਫ਼ਿਲਮਾਂਕਣ ’ਚ ਸਤਿੰਦਰ ਸਰਤਾਜ, ਅਦਿਤੀ ਸ਼ਰਮਾ ਅਤੇ ਸਰਦਾਰ ਸੋਹੀ ਸਹਿਯੋਗੀ ਕਲਾਕਾਰਾਂ ਨਾਲ ਨਜ਼ਰ ਆਉਂਦੇ ਹਨ। ਇਸ ਗੀਤ ਨੂੰ ਖੁਦ ਸਰਤਾਜ ਨੇ ਲਿਖਿਆ ਅਤੇ ਕੰਪੋਜ਼ ਕਰ ਕੇ ਗਾਇਆ ਹੈ। ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ। ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸਾਗਾ ਮਿਊਜ਼ਿਕ ਦੇ ਆਫੀਸ਼ੀਅਲ ਚੈਨਲ ’ਤੇ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤੱਕ 1.5 ਮਿਲੀਅਨ ਤੋਂ ਵਾਰ ਦੇਖਿਆ ਜਾ ਚੁੱਕਿਆ ਹੈ।


ਜ਼ਿਕਰਯੋਗ ਹੈ ਕਿ ‘ਇੱਕੋ ਮਿੱਕੇ’ ਪੰਜਾਬੀ ਗਾਇਕੀ ਤੋਂ ਪੰਜਾਬੀ ਸਿਨੇਮੇ ਵੱਲ ਵਧ ਰਹੇ ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫ਼ਿਲਮ ਹੈ, ਜੋ ਉਸ ਦੀ ਗਾਇਕੀ ਵਾਂਗ ਮਿਆਰੀ ਅਤੇ ਸਮਾਜਿਕ ਦਾਇਰੇ ਨਾਲ ਜੁੜੀ ਹੋਵੇਗੀ। ਵਿਆਹ ਕਲਚਰ ਅਤੇ ਕਾਮੇਡੀ ਵਿਸ਼ੇ ਤੋਂ ਹਟ ਕੇ ਵਿਸ਼ੇ ਦੀ ਇਹ ਫ਼ਿਲਮ ਪੰਜਾਬੀ ਸਿਨੇਮਾ ਇਤਿਹਾਸ ਦੀ ਇਕ ਮੀਲ ਪੱਥਰ ਫ਼ਿਲਮ ਸਾਬਤ ਹੋਵੇਗੀ, ਜੋ ਪਰਿਵਾਰਾਂ ਸਮੇਤ ਵੇਖਣ ਵਾਲੀ ਫ਼ਿਲਮ ਹੈ। ਇਸ ਫ਼ਿਲਮ ਵਿਚ ਸਤਿੰਦਰ ਸਰਤਾਜ ਅਤੇ ਅਦਿਤੀ ਸ਼ਰਮਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਸਰਦਾਰ ਸੋਹੀ, ਮਹਾਵੀਰ ਭੁੱਲਰ, ਸ਼ਿਵਾਨੀ ਸੈਣੀ, ਵੰਦਨਾ ਸ਼ਰਮਾ, ਬਲਵਿੰਦਰ ਬੇਗੋ, ਨਵਦੀਪ ਕਲੇਰ, ਰਾਜ ਧਾਲੀਵਾਲ, ਉਮੰਗ ਸ਼ਰਮਾ, ਨੂਰ ਚਹਿਲ ਤੇ ਮਨਿੰਦਰ ਵੈਲੀ ਨੇ ਫ਼ਿਲਮ ’ਚ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ। ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਪੰਕਜ ਵਰਮਾ ਹੈ। ਫਿਰਦੋਜ਼ ਪ੍ਰੋਡਕਸ਼ਨ, ਸਰਤਾਜ ਫ਼ਿਲਮਜ਼, ਸੈਵਨ ਕਲਰ ਮੋਸ਼ਨ ਪਿਕਚਰਜ਼ ਤੇ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਬਣੀ ਇਹ ਫ਼ਿਲਮ 13 ਮਾਰਚ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਰਿਲੀਜ਼ ਹੋਵੇਗੀ।


Tags: ChandigarhSatinder SartaajIkko MikkeAditi SharmaNew SongVideo

About The Author

manju bala

manju bala is content editor at Punjab Kesari