FacebookTwitterg+Mail

ਬਾਲੀਵੁੱਡ 'ਚ ਸਫਲਤਾ ਨਾ ਹਾਸਲ ਹੋਣ 'ਤੇ ਸਲਮਾਨ ਦੀ ਇਹ ਅਭਿਨੇਤਰੀ US 'ਚ ਕਰ ਰਹੀ ਹੈ ਇਹ ਕੰਮ

chandni
18 June, 2017 02:29:24 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਚਾਂਦਨੀ ਨੇ 1991 'ਚ ਆਈ ਫਿਲਮ 'ਸਨਮ ਬੇਵਫਾ' 'ਚ ਲੀਡ ਕਿਰਦਾਰ 'ਚ ਨਜ਼ਰ ਆਈ ਸੀ ਪਰ ਹੁਣ ਇਹ ਅਭਿਨੇਤਰੀ ਕਾਫੀ ਸਮੇਂ ਤੋਂ ਫਿਲਮੀ ਦੁਨੀਆ 'ਚ ਗਾਇਬ ਹੈ। ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਨਾਲ ਡੈਬਿਊ ਕਰਨ ਤੋਂ ਬਾਅਦ ਚਾਂਦਨੀ ਨੇ ਕਈ ਫਿਲਮਾਂ 'ਚ ਕੰਮ ਕੀਤਾ ਪਰ ਇਹ ਬਾਲੀਵੁੱਡ 'ਚ ਆਪਣੀ ਪਹਿਚਾਣ ਬਣਾਉਣ 'ਚ ਸਫਲ ਨਹੀਂ ਹੋ ਪਾਈ।
ਬਾਲੀਵੁੱਡ 'ਚ ਸਫਲਤਾ ਨਾ ਮਿਲਣ ਦੇ ਬਾਵਜੂਦ ਚਾਂਦਨੀ ਨੂੰ ਬਾਲੀਵੁੱਡ ਨਾਲ ਇੰਨਾ ਜ਼ਿਆਦਾ ਲਗਾਵ ਹੋ ਗਿਆ ਕਿ ਉਨ੍ਹਾਂ ਆਪਣੀਆਂ ਦੋਵਾਂ ਬੇਟੀਆਂ ਦਾ ਨਾਂ ਕ੍ਰਿਸ਼ਮਾ ਅਤੇ ਕਰੀਨਾ ਰੱਖ ਦਿਤਾ ਸੀ ਅਤੇ ਆਪਣਾ ਅਸਲ ਨਾ ਨਵੋਦਿਤਾ ਸ਼ਰਮਾ ਦੀ ਬਜਾਏ ਰਿਅਲ ਲਾਈਫ 'ਚ ਆਪਣਾ ਨਾਂ ਚਾਂਦਨੀ ਹੀ ਰੱਖ ਲਿਆ ਸੀ।

Punjabi Bollywood Tadka
ਤੁਹਾਨੂੰ ਇਹ ਦੱਸ ਦੇਈਏ ਕਿ ਚਾਂਦਨੀ ਇਨ੍ਹੀਂ ਦਿਨੀਂ US 'ਚ ਡਾਂਸ ਕਲਾਸੇਸ ਚਲਾ ਰਹੀ ਹੈ। ਚਾਂਦਨੀ ਨੇ US 'ਚ ਆਪਣਾ ਡਾਂਸ ਸਟੂਡਿਓ 5 ਸਟੂਡੈਂਟ ਨਾਲ ਸ਼ੁਰੂ ਕੀਤਾ ਸੀ। ਸਟੂਡਿਓ ਸ਼ੁਰੂ ਹੋਣ 'ਤੇ ਇਕ ਮਹੀਨੇ ਦੇ ਅੰਦਰ ਹੀ ਉਨ੍ਹਾਂ ਦੀ ਕਲਾਸ 'ਚ 70 ਸਟੂਡੈਂਟ ਨੇ ਦਾਖਲਾ ਲੈ ਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ 1999 'ਚ ਹਾਰਡ ਰਾਕ ਲੰਡਨ 'ਚ ਆਪਣੇ ਸਟੂਡੈਂਟ ਨਾਲ ਲਾਈਵ ਪਰਫਾਰਮੈਂਸ ਦਿੱਤੀ ਸੀ। ਉੱਥੇ ਹੀ ਵੀਕੈਂਡ 'ਤੇ ਉਹ ਵੱਖ-ਵੱਖ ਥਾਵਾਂ 'ਤੇ ਤਿੰਨ ਕਲਾਸੇਸ ਲੈਂਦੀ ਹੈ। ਉਹ ਇੰਡੀਅਨ ਕਲਾਸੀਕਲ ਦੇ ਨਾਲ ਹੀ ਜੈਜ, ਹਿੱਪਹਾਪ, ਲੇਟਿਨ ਅਤੇ ਮਾਡਰਨ ਡਾਂਸ ਸਟਾਇਲ 'ਚ ਟ੍ਰੇਨਿੰਗ ਦਿੰਦੀ ਹੈ।


Tags: Salman Khan Chandni Dance Classes London Sanam bewafa ਚਾਂਦਨੀ ਸਲਮਾਨ ਖਾਨ