FacebookTwitterg+Mail

ਇਕ ਹਾਦਸੇ ਨੇ ਬਰਬਾਦ ਕਰ ਦਿੱਤੀ ਸੀ ਚੰਦਰਚੂੜ ਦੀ ਜ਼ਿੰਦਗੀ, ਅੱਜ ਵੀ ਨੇ ਗੁੰਮਨਾਮੀ ਦੇ ਹਨ੍ਹੇਰੇ 'ਚ

chandrachur singh birthday know about his
12 October, 2019 09:17:25 AM

ਮੁੰਬਈ (ਬਿਊਰੋ) — 90 ਦੇ ਦਹਾਕੇ 'ਚ 'ਤੇਰੇ ਮੇਰੇ ਸਪਨੇ' ਫਿਲਮ ਰਾਹੀਂ ਬਾਲੀਵੁੱਡ 'ਚ ਆਏ ਚੰਦਰਚੂੜ ਸਿੰਘ ਦਾ ਦਾ ਬੀਤੇ ਦਿਨੀਂ ਜਨਮ ਦਿਨ ਸੀ। ਚੰਦਰਚੂੜ ਸਿੰਘ ਨੇ ਐਸ਼ਵਰਿਆ ਰਾਏ ਨਾਲ ਫਿਲਮ 'ਜੋਸ਼' 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਚੰਦਰਚੂੜ ਨੂੰ ਫਿਲਮ 'ਮਾਚਿਸ' ਲਈ ਵੀ ਯਾਦ ਕੀਤਾ ਜਾਂਦਾ ਹੈ। ਇਸ ਫਿਲਮ 'ਚ ਉਹ ਅੱਤਵਾਦੀ ਬਣੇ ਸਨ। ਇਸ ਫਿਲਮ ਲਈ ਉਨ੍ਹਾਂ ਨੂੰ ਫਿਲਮ ਫੇਅਰ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ।

Image result for chandrachur-singh-birthday-know-about-his-unknown-facts
ਚੰਦਰਚੂੜ ਸਿੰਘ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਜਨਮ ਅਲੀਗੜ੍ਹ 'ਚ ਹੋਇਆ ਸੀ। ਉਨ੍ਹਾਂ ਦੇ ਦੋ ਭਰਾ ਤੇ ਪਿਤਾ ਸਾਬਕਾ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਨੇ ਦੇਹਰਾਦੂਨ ਦੇ ਦੂਨ ਸਕੂਲ ਤੋਂ ਪੜ੍ਹਾਈ ਕੀਤੀ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਉਹ ਸੰਗੀਤ ਦੇ ਅਧਿਆਪਕ ਸਨ।

Image result for chandrachur-singh-birthday-know-about-his-unknown-facts
ਦੱਸ ਦਈਏ ਕਿ ਅਮਿਤਾਬ ਬੱਚਨ ਦੀ ਕੰਪਨੀ ਏ. ਬੀ. ਸੀ. ਐੱਲ. ਦੇ ਟੈਲੇਂਟ ਹੰਟ ਸ਼ੋਅ 'ਚ ਚੰਦਰਚੂੜ ਨੇ ਹਿੱਸਾ ਲਿਆ ਸੀ ਅਤੇ ਫਿਲਮ 'ਤੇਰੇ ਮੇਰੇ ਸਪਨੇ' ਨਾਲ ਉਨ੍ਹਾਂ ਨੂੰ ਪਛਾਣ ਮਿਲੀ ਸੀ। ਬਾਲੀਵੁੱਡ 'ਚ ਉਹ ਇਕ ਤੋਂ ਬਾਅਦ ਇਕ ਫਿਲਮਾਂ ਕਰ ਰਹੇ ਸਨ ਪਰ ਇਕ ਹਾਦਸੇ ਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ।

Image result for chandrachur-singh-birthday-know-about-his-unknown-facts

ਇਸ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਫਿਲਮਾਂ 'ਚ ਕੰਮ ਮਿਲਣਾ ਬੰਦ ਹੋ ਗਿਆ, ਅਚਾਨਕ ਉਹ ਬਾਲੀਵੁੱਡ 'ਚੋਂ ਗੁੰਮ ਹੋ ਗਏ। ਇਸ ਹਾਦਸੇ 'ਚ ਚੰਦਰਚੂੜ ਦੇ ਮੋਡੇ 'ਤੇ ਭਿਆਨਕ ਸੱਟ ਵੱਜੀ ਸੀ। ਇਸ ਹਾਦਸੇ 'ਚੋਂ ਉਭਰਨ 'ਚ ਚੰਦਰਚੂੜ ਨੂੰ 10 ਸਾਲ ਲੱਗ ਗਏ।

Image result for chandrachur-singh-birthday-know-about-his-unknown-facts

ਉਨ੍ਹਾਂ ਨੇ ਫਿਲਮ 'ਚਾਰ ਦਿਨ ਕੀ ਚਾਂਦਨੀ' ਨਾਲ ਦੁਬਾਰਾ ਵਾਪਸੀ ਕੀਤੀ ਪਰ ਇਹ ਫਿਲਮ ਫਲਾਪ ਹੋ ਗਈ ਤੇ ਉਹ ਇਕ ਵਾਰ ਫਿਰ ਵੱਡੇ ਪਰਦੇ ਤੋਂ ਗਾਇਬ ਹੋ ਗਏ। ਅੱਜ ਉਨ੍ਹਾਂ ਨੂੰ ਟੀ. ਵੀ. 'ਤੇ ਵੀ ਕੰਮ ਨਹੀਂ ਮਿਲ ਰਿਹਾ। ਉਨ੍ਹਾਂ ਦਾ ਵਿਆਹ ਅਵੰਤਿਕਾ ਕੁਮਾਰੀ ਨਾਲ ਹੋਇਆ। ਇਸ ਜੋੜੀ ਦਾ ਇਕ ਬੇਟਾ ਵੀ ਹੈ।

Image result for chandrachur-singh-birthday-know-about-his-unknown-facts


Tags: Chandrachur SinghTere Mere SapneMaachisBetaabiSham GhanshamBollywood Celebrity

Edited By

Sunita

Sunita is News Editor at Jagbani.