FacebookTwitterg+Mail

'ਦੇਸੀ ਕਰਿਊ' ਦੇ ਬੈਨਰ ਹੇਠ ਗੁਰਮੀਤ ਦੋਸਾਂਝ ਦਾ ਡੈਬਿਊ ਗੀਤ 'ਚੇਂਜ' ਅੱਜ ਹੋਵੇਗਾ ਰਿਲੀਜ਼

change gurmeet dosanjh
15 September, 2018 03:19:50 PM

ਜਲੰਧਰ(ਬਿਊਰੋ)— 'ਚੇਂਜ' ਗੀਤ ਨਾਲ ਗੁਰਮੀਤ ਦੋਸਾਂਝ ਪੰਜਾਬੀ ਗਾਇਕੀ ਨੂੰ ਚਾਰ ਚੰਨ ਲਾਉਣ ਲਈ ਤਿਆਰ ਹਨ। ਜੀ ਹਾਂ, ਗੁਰਮੀਤ ਦੋਸਾਂਝ ਆਪਣਾ ਡੈਬਿਊ ਗੀਤ ਲੈ ਕੇ ਦਰਸ਼ਕਾਂ ਦੀ ਕਚਹਿਰੀ 'ਚ ਦਸਤਕ ਦੇਣ ਨੂੰ ਤਿਆਰ ਹਨ। ਉਨ੍ਹਾਂ ਦਾ ਪਹਿਲਾ ਗੀਤ 'ਚੇਂਜ' ਅੱਜ ਸ਼ਾਮ 6 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਨੂੰ 'ਦੇਸੀ ਕਰਿਊ' ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।

Punjabi Bollywood Tadka

'ਦੇਸੀ ਕਰਿਊ' ਹੇਠ ਜਿਹੜਾ ਵੀ ਗੀਤ ਰਿਲੀਜ਼ ਹੁੰਦਾ ਹੈ ਉਸ ਦਾ ਹਿੱਟ ਹੋਣਾ ਤਾਂ ਲਾਜ਼ਮੀ ਹੈ। ਦੱਸ ਦੇਈਏ ਕਿ ਗੁਰਮੀਤ ਦੋਸਾਂਝ ਦੇ 'ਚੇਂਜ' ਗੀਤ ਦੇ ਬੋਲ ਨਰਿੰਦਰ ਬਾਠ ਵਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦੇਸੀ ਕਰਿਊ ਵਲੋਂ ਦਿੱਤਾ ਗਿਆ ਹੈ।

Punjabi Bollywood Tadka
ਦੱਸਣਯੋਗ ਹੈ ਕਿ ਗੁਰਮੀਤ ਦੋਸਾਂਝ ਨੇ ਆਪਣੇ 'ਚੇਂਜ' ਗੀਤ ਦੇ ਕਈ ਪੋਸਟਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਹਨ। ਇਹ ਉਨ੍ਹਾਂ ਦਾ ਪਹਿਲਾ ਗੀਤ ਹੈ, ਜਿਸ ਰਾਹੀਂ ਉਹ ਗਾਇਕੀ ਦਾ ਕਮਾਲ ਦਿਖਾਉਣ ਜਾ ਰਹੇ ਹਨ। ਇਸ ਗੀਤ ਰਾਹੀਂ ਉਹ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ।

Punjabi Bollywood Tadka

ਗੁਰਮੀਤ ਦੋਸਾਂਝ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਸਟਾਈਲ ਲਈ ਵੀ ਜਾਣਿਆ ਜਾਂਦਾ ਹੈ। ਇਸ ਗੱਲ ਦੀ ਗਵਾਹੀ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਭਰਦਾ ਹੈ, ਜਿਸ 'ਤੇ ਵੱਖ-ਵੱਖ ਸਟਾਈਲਜ਼ 'ਚ ਉਨ੍ਹਾਂ ਨੇ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

Punjabi Bollywood Tadka


Tags: ChangeGurmeet DosanjhNarinder BatthDesi CrewVikram CamDebut Song

Edited By

Sunita

Sunita is News Editor at Jagbani.