FacebookTwitterg+Mail

'ਚੰਨ ਦਾ ਟੋਟਾ' ਡਾਇਲਾਗ ਪ੍ਰੋਮੋ 'ਚ ਜੋਰਡਨ ਸੰਧੂ ਤੇ ਲਵਲੀਨ ਕੌਰ ਦੀ ਪ੍ਰੇਮ ਕਹਾਣੀ ਦੀ ਮਿਲੀ ਝਲਕ

chann da tota dialogue promo
01 April, 2018 04:15:20 PM

ਜਲੰਧਰ (ਬਿਊਰੋ)— 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ ਦੇ ਟਰੇਲਰ ਤੇ ਗੀਤਾਂ ਤੋਂ ਲੈ ਕੇ ਇਸ ਦੇ ਰਿਲੀਜ਼ ਹੋ ਰਹੇ ਡਾਇਲਾਗ ਪ੍ਰੋਮੋਜ਼ ਵੀ ਦਰਸ਼ਕਾਂ 'ਚ ਖਿੱਚ ਦਾ ਕੇਂਦਰ ਬਣੇ ਹੋਏ ਹਨ। ਹਾਲ ਹੀ 'ਚ ਫਿਲਮ ਦਾ ਨਵਾਂ ਡਾਇਲਾਗ ਪ੍ਰੋਮੋ 'ਚੰਨ ਦਾ ਟੋਟਾ' ਰਿਲੀਜ਼ ਹੋਇਆ ਹੈ। ਇਸ ਪ੍ਰੋਮੋ 'ਚ ਜੋਰਡਨ ਸੰਧੂ ਤੇ ਲਵਲੀਨ ਕੌਰ ਦੀ ਪ੍ਰੇਮ ਕਹਾਣੀ ਦੀ ਝਲਕ ਸਾਫ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਪ੍ਰੋਮੋ 'ਚ ਡਾਇਲਾਗ ਜੋਰਡਨ ਤੇ ਗਿੱਪੀ ਦੇ ਸੁਣਨ ਨੂੰ ਮਿਲ ਰਹੇ ਹਨ।

ਫਿਲਮ 'ਚ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਕੁਲਵਿੰਦਰ ਬਿੱਲਾ, ਅਦਿਤੀ ਸ਼ਰਮਾ, ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਗੁੱਗੂ ਗਿੱਲ, ਚਰਨ ਸਿੰਘ, ਲਵਲੀਨ ਕੌਰ, ਨਿਰਮਲ ਰਿਸ਼ੀ, ਜੋਰਡਨ ਸੰਧੂ, ਬਨਿੰਦਰਜੀਤ ਸਿੰਘ, ਹਰੀਸ਼ ਵਰਮਾ, ਰਘਵੀਰ ਬੋਲੀ, ਜੱਗੀ ਸਿੰਘ ਤੇ ਸ਼ਰਨ ਮਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਪ੍ਰੋਡਿਊਸ ਸੁਮੀਤ ਸਿੰਘ ਨੇ ਕੀਤਾ ਹੈ, ਜਿਸ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਦਾ ਹੈ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਰਾਸ਼ਿਦ ਰੰਗਰੇਜ਼ ਤੇ ਸਿਮਰਜੀਤ ਸਿੰਘ ਨੇ ਲਿਖਿਆ ਹੈ, ਜਦਕਿ ਇਸ ਦੇ ਡਾਇਲਾਗਸ ਰਾਸ਼ਿਦ ਰੰਗਰੇਜ਼ ਤੇ ਰੁਪਿੰਦਰ ਇੰਦਰਜੀਤ ਨੇ ਲਿਖੇ ਹਨ।


Tags: Chann Da Tota Dialogue Promo Jordan Sandhu Gippy Grewal Loveleen Kaur Sasan Subedar Joginder Singh

Edited By

Rahul Singh

Rahul Singh is News Editor at Jagbani.