ਜਲੰਧਰ— ਕੁਝ ਲੋਕ ਅਜਿਹੇ ਹੁੰਦੇ ਹਨ ਜੋ ਇੰਡਸਟਰੀ 'ਚ ਬਦਲਾਵ ਲਿਆਉਣ ਦੀ ਕਾਬਲੀਅਤ ਰੱਖਦੇ ਹਨ ਅਤੇ ਹਰ ਬਾਰ ਕੁਝ ਨਵਾਂ ਕਰਕੇ ਇੰਡਸਟਰੀ ਦੇ ਨਿਯਮਾਂ ਨੂੰ ਬਦਲ ਦਿੰਦੇ ਹਨ। ਇਹ ਉਨ੍ਹਾਂ 'ਚੋਂ ਹਨ ਜਿਨ੍ਹਾਂ ਨੇ ਰਿਕਾਰਡ ਬਣਾ ਕੇ ਲੱਖਾਂ ਲੋਕਾਂ ਦੇ ਦਿਲ ਜਿੱਤੇ ਹਨ। ਇਸ ਫਿਲਮ ਦੇ ਨਿਰਦੇਸ਼ਕ ਨੇ ਫਿਲਮਫੇਅਰ ਐਵਾਰਡ ਦੇ ਜੇਤੂ ਪੰਕਜ ਬਤਰਾ ਇੰਡਸਟਰੀ 'ਚ ਹੋ ਰਹੇ ਬਦਲਾਵਾਂ ਨੂੰ ਸੱਚ ਸਾਬਿਤ ਕੀਤਾ ਹੈ। ਉਨ੍ਹਾਂ ਨੇ ਪਹਿਲਾਂ ਹੀ ਪੰਜਾਬੀ ਇੰਡਸਟਰੀ 'ਚ ਨਵੇਂ ਤਰ੍ਹਾਂ ਦੇ ਕਾਨਸੈਪਟ ਦਿਖਾ ਕੇ ਪੰਜਾਬੀ ਸਿਨੇਮਾ ਦਾ ਨਜ਼ਰੀਆ ਬਦਲ ਦਿੱਤਾ ਹੈ ਅਤੇ ਹੁਣ ਉਹ ਇੱਕ ਹੋਰ ਨਵੇਂ ਪ੍ਰਯੋਗ ਨਾਲ ਤਿਆਰ ਹਨ ਜੋ ਕਿ ਅਗਲੇ ਮਹੀਨੇ ਜੁਲਾਈ 'ਚ ਰਿਲੀਜ਼ ਹੋਵੇਗੀ। ਵਾਈਟ ਹਿੱਲ ਸਟੂਡੀਓ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਤਿਆਰ ਹਨ ਪੰਜਾਬੀ ਸਿਨੇਮਾ 'ਚ ਇੱਕ 'ਏਪੀਕ' ਲਵ ਸਟੋਰੀ 'ਚੰਨਾ ਮੇਰਿਆ' ਦੇ ਨਾਲ। ਫਿਲਮ ਦੇ ਨਿਰਮਾਤਾ ਮਸ਼ਹੂਰ ਹਨ ਨਵੇਂ ਆਈਡਿਆ ਦੇ ਲਈ ਜੋ ਇਸ ਵਾਰ ਵੀ ਯਕੀਨਨ ਇੱਕ ਬੇਹਤਰੀਨ ਸਟੋਰੀਲਾਈਨ ਲੈ ਕੇ ਆਉਣਗੇ ਜੋ ਦਰਸ਼ਕਾਂ ਨੂੰ ਸਿਨੇਮਾ ਦੇ ਨਾਲ ਜੋੜੇ ਰੱਖੇਗੀ।
ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਨੇ ਕਿਹਾ, “ਪੰਜਾਬੀ ਹਮੇਸ਼ਾ ਤੋਂ ਆਪਣੇ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਹਨ। 'ਚੰਨਾ ਮੇਰਿਆ' ਦੇ ਰਾਹੀਂ ਅਸੀਂ ਅਜਿਹੀ ਕਹਾਣੀ ਪੇਸ਼ ਕੀਤੀ ਹੈ ਜਿਸ 'ਚ ਲੋਕਾਂ 'ਚ ਹਿੱਟ ਹੋਣ ਦੇ ਸਾਰੇ ਪੁਆਇੰਟ ਹਨ ਜੋ ਇੱਕ ਬੇਹਤਰੀਨ ਫਿਲਮ 'ਚ ਹੋਣੇ ਚਾਹੀਦੇ ਹਨ। ਇਹ ਪੱਕਾ ਹੈ ਕਿ ਲੋਕਾਂ ਨੂੰ ਇਸ ਫਿਲਮ 'ਚ ਕੀਤੀ ਮਿਹਨਤ ਜ਼ਰੂਰ ਦਿਖੇਗੀ। ਅਸੀਂ ਇਸ ਫਿਲਮ 'ਚ ਸਿਨੇਮਾ ਦੇ ਸਾਰੇ ਰੰਗ ਦਿਖਾਉਣਾ ਚਾਹੁੰਦੇ ਹਾਂ, ਜਿਸ 'ਚ ਡਰਾਮਾ, ਐਕਸ਼ਨ, ਰੋਮਾਂਸ ਅਤੇ ਗੀਤ ਸਭ ਕੁਝ ਆ ਜਾਂਦਾ ਹੈ। ਸਾਨੂੰ ਉਮੀਦ ਹੈ ਕਿ ਲੋਕਾਂ ਨੂੰ ਸਾਡਾ ਅਤੇ ਪੂਰੀ ਟੀਮ ਦਾ ਕੰਮ ਪਸੰਦ ਆਵੇਗਾ।
ਸਾਨੂੰ ਇਸ ਫਿਲਮ ਤੋਂ ਮਿਲਣ ਵਾਲੇ ਰਿਸਪਾਂਸ ਦਾ ਇੰਤਜ਼ਾਰ ਰਹੇਗਾ।”ਅੰਮ੍ਰਿਤ ਮਾਨ ਦੀ ਅਦਾਕਾਰੀ ਦੀ ਇਸ ਫਿਲਮ ਵਿੱਚ ਕਾਫੀ ਪ੍ਰਸੰਸ਼ਾ ਕੀਤੀ ਜਾਂ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤ ਮਾਨ ਨੇ ਫਿਲਮ ਦੇ ਕਿਸੀ ਵੀ ਸ਼ੋਟ 'ਚ 3-3 ਤੋਂ ਜਾਂਦਾ ਟੇਕ ਨਹੀਂ ਲਏ। ਫ਼ਿਲਮ ਕਹਾਣੀ ਹੈ ਬੇਸ਼ਰਤ ਪਿਆਰ ਦੀ, ਸੰਘਰਸ਼ ਦੀ, ਪਰਿਵਾਰਾਂ ਦੇ ਅਹੰਕਾਰ ਦੀ ਅਤੇ ਸਮਾਜ ਦੀ ਕਰੂਰਤਾ ਦੀ। ਫਿਲਮ 'ਚੰਨਾ ਮੇਰਿਆ' 'ਚ ਨਿੰਜਾ, ਪਾਇਲ ਰਾਜਪੂਤ ਲੀਡ ਕਿਰਦਾਰ 'ਚ ਨਜ਼ਰ ਆਉਣਗੇ ਅਤੇ ਨਾਲ ਹੋਣਗੇ ਯੋਗਰਾਜ ਸਿੰਘ, ਅੰਮ੍ਰਿਤ ਮਾਨ, ਕਰਨਜੀਤ ਅਨਮੋਲ ਅਤੇ ਬੀ. ਐਨ. ਸ਼ਰਮਾ।