FacebookTwitterg+Mail

'ਚੰਨਾ ਮੇਰਿਆ' ਦਾ ਇਮੋਸ਼ਨਲ ਗੀਤ 'ਦੂਰ' 'ਚ ਦਿਖਿਆ ਨਿੰਜਾ-ਪਾਇਲ ਦਾ ਵਿਛੋੜਾ (ਵੀਡੀਓ)

channa mereya
08 July, 2017 01:38:41 PM

ਜਲੰਧਰ— ਪੰਜਾਬੀ ਫਿਲਮ 'ਚੰਨਾ ਮੇਰਿਆ' ਦਾ 'ਟੁੱਟਦਾ ਹੀ ਜਾਵੇ' ਤੋਂ ਬਾਅਦ ਇਕ ਹੋਰ ਇਮੋਸ਼ਨਲ ਸਾਂਗ 'ਦੂਰ' ਅੱਜ (ਸ਼ਨੀਵਾਰ) ਰਿਲੀਜ਼ ਹੋਇਆ ਹੈ। ਅੱਗੇ ਵਾਂਗ ਇਸ ਗੀਤ ਨੂੰ ਵੀ ਨਿੰਜਾ ਨੇ ਆਪਣੀ ਖੂਬਸੂਰਤ ਆਵਾਜ਼ 'ਚ ਗਾਇਆ ਹੈ। ਗੀਤ ਦੇ ਬੋਲ ਯਾਦੀ ਢਿੱਲੋਂ ਨੇ ਲਿਖੇ ਹਨ, ਜਦਕਿ ਇਸ ਗੀਤ ਦਾ ਸੰਗੀਤ ਗੋਲਡਬੁਆਏ ਵੱਲੋਂ ਸ਼ਿੰਗਾਰਿਆ ਗਿਆ ਹੈ। ਇਸ ਗੀਤ 'ਚ ਦਿਖਾਇਆ ਗਿਆ ਹੈ ਕਿ ਜਦੋਂ ਅਦਾਕਾਰਾ ਦਾ ਰਿਸ਼ਤਾ ਤੈਅ ਹੋ ਜਾਂਦਾ ਹੈ ਤਾਂ ਨਿੰਜਾ-ਪਾਇਲ ਉਦਾਸ ਹੋ ਕੇ ਆਪਣੀ ਪੁਰਾਣੀਆਂ ਅਤੇ ਪਿਆਰ ਭਰੀਆਂ ਯਾਦਾਂ ਨੂੰ ਯਾਦ ਕਰ ਰਹੇ ਹਨ।


ਜ਼ਿਕਰਯੋਗ ਹੈ ਕਿ 'ਚੰਨਾ ਮੇਰਿਆ' ਫਿਲਮ 14 ਜੁਲਾਈ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਪੰਕਜ ਬੱਤਰਾ ਨੇ ਕੀਤਾ ਹੈ, ਜਿਸ ਨੂੰ ਵਾਈਟ ਹਿੱਲ ਸਟੂਡੀਓਜ਼ ਤੇ ਜ਼ੀ ਸਟੂਡੀਓਜ਼ ਵਲੋਂ ਮਿਲ ਕੇ ਬਣਾਇਆ ਗਿਆ ਹੈ। ਫਿਲਮ 'ਚ ਕਰਮਜੀਤ ਅਨਮੋਲ ਤੇ ਬੀ. ਐੱਨ. ਸ਼ਰਮਾ ਵੀ ਮਜ਼ੇਦਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਇਸ ਦੇ ਗੀਤ ਵੀ ਹਰ ਇਕ ਦੀ ਜ਼ੁਬਾਨ 'ਤੇ ਹਨ।


Tags: Channa mereyaPunjabi Song 2017 DoorNinjaPankaj BatraPayal rajputਚੰਨਾ ਮੇਰਿਆ ਨਿੰਜਾਦੂਰ