FacebookTwitterg+Mail

ਵੀਡੀਓ : ਦੇਖੋ 'ਚੰਨਾ ਮੇਰਿਆ' ਦੇ ਹਸਮੁੱਖ ਤੇ ਕਿਊਟ ਕੈਮਿਸਟਰੀ ਵਾਲੇ ਪ੍ਰੋਮੋਜ਼

channa mereya
10 July, 2017 12:09:03 PM

ਜਲੰਧਰ— ਪੰਜਾਬੀ ਸਿਨੇਮਾ ਵਿਚ ਸਫਲਤਾ ਦਾ ਪੱਧਰ ਕਾਇਮ ਰੱਖਦੇ ਹੋਏ ਗੁਣਬੀਰ ਸਿੰਘ ਸਿੱਧੂ, ਮਨਮੋਰਦ ਸਿੱਧੂ ਤਿਆਰ ਹਨ ਆਪਣੀ ਰੋਮਾਂਟਿਕ ਲਵ ਸਟੋਰੀ 'ਚੰਨਾ ਮੇਰਿਆ' ਦੇ ਨਾਲ। ਫਿਲਮ ਵਿਚ ਨਿੰਜਾ, ਪਾਇਲ ਰਾਜਪੂਤ ਅਤੇ ਅੰਮ੍ਰਿਤ ਮਾਨ ਲੀਡ ਕਿਰਦਾਰ ਵਿਚ ਹਨ। ਫਿਲਮ ਪੇਸ਼ਕਸ਼ ਹੈ ਵ੍ਹਾਈਟ ਹਿੱਲ ਸਟੂਡੀਓ ਅਤੇ ਜ਼ੀ ਸਟੂਡੀਓ ਦੀ ਅਤੇ ਇਸ ਦਾ ਨਿਰਦੇਸ਼ਨ ਕੀਤਾ ਹੈ ਪੰਕਜ ਬੱਤਰਾ ਹੈ। ਫਿਲਮ ਵਿਚ ਯੋਗਰਾਜ ਸਿੰਘ, ਕਰਮਜੀਤ ਅਨਮੋਲ ਅਤੇ ਬੀ. ਐੱਨ. ਸ਼ਰਮਾ ਵੀ ਨਜ਼ਰ ਆਉਣਗੇ। ਹਾਲ ਹੀ 'ਚ 'ਚੰਨਾ ਮੇਰਿਆ' ਦੇ ਪ੍ਰੋਮੋ ਦੀ ਵੀਡੀਓ ਸਾਹਮਣੇ ਆਈ ਹੈ। ਇਸ ਤੋਂ ਪਹਿਲਾ ਫਿਲਮ ਦੇ 3 ਪ੍ਰੋਮੋ ਰਿਲੀਜ਼ ਹੋ ਚੁੱਕੇ ਹਨ। ਫਿਲਮ ਦੇ ਚੌਥੇ ਪ੍ਰੋਮੋ 'ਚ ਕਰਮਜੀਤ ਅਨਮੋਲ ਤੇ ਨਿੰਜਾ ਦੀ ਹੱਸਮੁੱਖ ਕੈਮਿਸਟਰੀ ਨਜ਼ਰ ਆ ਰਹੀ ਹੈ।


ਫਿਲਮ ਦੇ ਪੰਜਵੇਂ ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ, ਕਿਵੇਂ ਪਾਇਲ ਰਾਜਪੂਤ ਨਿੰਜਾ ਨਾਲ ਮਿਲ ਕੇ ਯੋਗਰਾਜ ਸਿੰਘ ਤੇ ਅੰਮ੍ਰਿਤ ਮਾਨ ਦਾ ਸਾਹਮਣਾ ਕਰਦੀ ਹੈ। 


ਫਿਲਮ ਦੇ ਛੇਵੇਂ ਪ੍ਰੋਮੋ 'ਚ ਨਿੰਜਾ ਤੇ ਪਾਇਲ ਰਾਜਪੂਤ ਦੇ ਨਾਲ-ਨਾਲ ਬੀ. ਐੱਨ. ਸ਼ਰਮਾ ਨੂੰ ਦਿਖਾਇਆ ਗਿਆ ਹੈ। ਪ੍ਰੋਮੋ 'ਚ ਨਿੰਜਾ ਤੇ ਪਾਇਲ ਬੀ. ਐੱਨ. ਸ਼ਰਮਾ ਕੋਲੋ ਕਿਰਾਏ 'ਤੇ ਕਮਰਾ ਲੈਣ ਜਾਂਦੇ ਹਨ, ਜਿਥੇ ਉਹ ਕਾਫੀ ਹਾਸੇ ਪਾਉਂਦੇ ਹਨ।  


ਫਿਲਮ ਦੀ ਕਹਾਣੀ ਦੋ ਲੋਕਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇਕ-ਦੂਸਰੇ ਨੂੰ ਪਿਆਰ ਕਰਦੇ ਹਨ ਪਰ ਉਹ ਪਰਿਵਾਰ ਅਤੇ ਸਮਾਜ ਦੀਆਂ ਬੰਦਿਸ਼ਾਂ ਨਾਲ ਘਿਰੇ ਹੋਏ ਹਨ। ਇਹ ਕਹਾਣੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ ਅਟੁੱਟ ਵਿਸ਼ਵਾਸ 'ਤੇ ਆਧਾਰਿਤ ਹੈ। ਇਹ ਫਿਲਮ 14 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਜਾਣ ਰਹੀ ਹੈ।


Tags: Channa Mereya Dialogue Promos Ninja Amrit Maan Payal Rajput Yograj Singh Karamjit Anmol