FacebookTwitterg+Mail

'ਚੰਨਾ ਮੇਰਿਆ' ਲਈ ਪੰਕਜ ਬਤਰਾ ਨੂੰ ਆਖਿਰ ਕਿਉਂ ਨਹੀਂ ਕਰਨਾ ਪਿਆ ਮੁਸ਼ਕਿਲਾਂ ਦਾ ਸਾਹਮਣਾ

channa mereya
11 July, 2017 05:07:44 PM

ਮੁੰਬਈ— 14 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਚੰਨਾ ਮੇਰਿਆ' ਦੇ ਪ੍ਰਮੋਸ਼ਨ 'ਚ ਨਿੰਜਾ, ਅੰਮ੍ਰਿਤ ਮਾਨ, ਪਾਇਲ ਰਾਜਪੂਤ ਰੁੱਝੇ ਹੋਏ ਹਨ। ਬੀਤੇ ਦਿਨ ਦਿੱਤੇ ਇਕ ਇੰਟਰਵਿਊ ਦੌਰਾਨ ਫਿਲਮ ਦੀ ਅਦਾਕਾਰਾ ਨਿੰਜਾ ਨੇ ਕਿਹਾ ਕਿ ਉਹ ਆਪਣੀ ਨਵੀਂ ਪਾਰੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਅਦਾਕਾਰਾ ਪਾਇਲ ਰਾਜਪੂਤ ਨੇ ਕਿਹਾ ਕਿ ਫਿਲਮ ਸੈੱਟ ਤੇ ਹੋਰ ਗੱਲਾਂ ਨੇ ਸਿਨੇਮਾ ਦੇ ਨਵੇਂ ਮਾਪਦੰਡ ਸਿੱਖਣ ਵਿੱਚ ਮਦਦ ਕੀਤੀ। ਅੰਮ੍ਰਿਤ ਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸਕ੍ਰਿਪਟ ਸੁਣੀ ਤਾਂ ਨਾਂਹ ਨਹੀਂ ਕਰ ਸਕੇ।
ਜਾਣਕਾਰੀ ਮੁਤਾਬਕ ਨਿਰਦੇਸ਼ਕ ਪੰਕਜ ਨੇ ਕਿਹਾ ਕਿ ਕਿਸੇ ਵੀ ਕੰਮ ਨੂੰ ਪੂਰਾ ਕਰਨ ਅਤੇ ਸਫਲ ਬਣਾਉਣ ਲਈ ਟੀਮ ਵਰਕ ਬਹੁਤ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਇਸ ਲਈ ਕਿਸੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਨਿਰਮਾਤਾ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦੀਆਂ ਫ਼ਿਲਮਾਂ ਲੈ ਕੇ ਆਈਏ ਜੋ ਆਮ ਮਨੋਰੰਜਨ ਇੰਡਸਟਰੀ ਤੋਂ ਵੱਖਰੀ ਬਣੀ।
ਜ਼ਿਕਰਯੋਗ ਹੈ ਕਿ ਫਿਲਮ ਦੀ ਕਹਾਣੀ ਦੋ ਕਿਰਦਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਇੱਕ ਦੂਸਰੇ ਨੂੰ ਪਿਆਰ ਕਰਦੇ ਹਨ ਪਰ ਉਹ ਪਰਿਵਾਰ ਅਤੇ ਸਮਾਜ ਦੀਆਂ ਬੰਦਿਸ਼ਾਂ ਨਾਲ ਘਿਰੇ ਹੋਏ ਹਨ। ਇਹ ਫਿਲਮ ਵਾਈਟ ਹਿੱਲ ਸਟੂਡੀਓ ਅਤੇ ਜ਼ੀ ਸਟੂਡੀਓ ਦੀ ਪੇਸ਼ਕਸ਼ ਹੈ। ਇਸ ਫਿਲਮ ਵਿਚ ਨਿੰਜਾ, ਪਾਇਲ ਰਾਜਪੂਤ ਅਤੇ ਅੰਮ੍ਰਿਤ ਮਾਨ ਮੁੱਖ ਕਿਰਦਾਰ ਨਿਭਾਅ ਰਹੇ ਹਨ ਅਤੇ ਯੋਗਰਾਜ, ਕਰਮਜੀਤ ਅਨਮੋਲ ਅਤੇ ਬੀ ਐਨ ਸ਼ਰਮਾ ਵੀ ਨਜ਼ਰ ਆਉਣਗੇ।


Tags: Pankaj BatraChanna Mereya Ninja ਚੰਨਾ ਮੇਰਿਆਨਿੰਜਾਅੰਮ੍ਰਿਤ ਮਾਨਪਾਇਲ ਰਾਜਪੂਤ