FacebookTwitterg+Mail

ਯੂਟਿਊਬ 'ਤੇ ਹਿੱਟ ਹੋਏ 'ਚੰਨਾ ਮੇਰਿਆ' ਦੇ ਗੀਤ, ਇੰਨੇ ਲੱਖ ਵਾਰ ਦੇਖੇ ਗਏ (ਵੀਡੀਓਜ਼)

channa mereya
12 July, 2017 04:51:27 PM

ਜਲੰਧਰ— 14 ਜੁਲਾਈ ਨੂੰ ਦਰਸ਼ਕਾਂ ਦੇ ਵਿਹੜੇ ਦਸਤਕ ਦੇਣ ਵਾਲੀ ਪਾਲੀਵੁੱਡ ਦੀ ਰੋਮਾਂਟਿਕ ਫਿਲਮ 'ਚੰਨਾ ਮੇਰਿਆ' ਦੇ ਲਗਭਗ ਸਾਰੇ ਗੀਤਾਂ ਨੂੰ ਲੋਕਾਂ ਨੇ ਸਰਾਹਿਆ ਹੈ। ਇਨ੍ਹਾਂ ਗੀਤਾਂ ਦਾ ਲੋਕਾਂ 'ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ। ਇਸ ਫਿਲਮ ਦੇ ਹਰੇਕ ਗੀਤਾਂ ਵੱਖਰਾ ਰੰਗ ਦੇਖਣ ਨੂੰ ਮਿਲਦਾ ਹੈ, ਫਿਰ ਭਾਵੇਂ ਉਹ ਰੋਮਾਂਸ ਹੋਵੇ ਜਾਂ ਬਦਲੇ ਦੀ ਭਾਵਨਾ, ਮਖੌਲ-ਗੁੱਸਾ ਹੋਵੇ ਜਾਂ ਪਿਆਰ ਲਈ ਦੁਨੀਆ ਨਾਲ ਲੜਣ ਦੀ ਹਿੰਮਤ।
ਜਾਣਕਾਰੀ ਮੁਤਾਬਕ 'ਚੰਨਾ ਮੇਰਿਆ' ਦੇ ਗੀਤਾਂ ਦੇ ਸੰਗੀਤ ਨੂੰ ਲੈ ਕੇ ਵੀਡੀਓਜ਼ ਅਤੇ ਬੋਲਾਂ ਤੱਕ ਹਰੇਕ ਚੀਜ਼ ਨੂੰ ਲੋਕਾਂ ਨੇ ਖਿੜ੍ਹੇ ਮੱਥੇ ਸਵੀਕਾਰ ਕੀਤਾ ਹੈ। ਵਿਊਜ਼ ਦੇ ਮਾਮਲੇ 'ਚ ਵੀ ਇਹ ਗੀਤ ਟਾਪ 'ਤੇ ਬਣੇ ਹੋਏ ਹਨ।
1. ਹਵਾ ਦੇ ਵਰਕੇ— ਪੰਕਜ ਬਤਰਾ ਦੀ ਫਿਲਮ 'ਚੰਨਾ ਮੇਰਿਆ' ਪਹਿਲੇ ਗੀਤ 'ਹਵਾ ਦੇ ਵਰਕੇ' ਨੂੰ ਗੋਲਡਬੁਆਏ ਨੇ ਮਿਊਜ਼ਕ ਦਿੱਤਾ ਹੈ। ਇਹ ਗੀਤ ਯੂਟਿਊੂਬ 'ਤੇ 5,679,571 ਵਿਊਜ਼ ਨਾਲ ਲੋਕਾਂ ਦੀ ਖੂਬ ਵਾਹਾਵਾਹੀ ਖੱਟ ਰਿਹਾ ਹੈ।


2. ਟੁੱਟਦਾ ਹੀ ਜਾਵੇ— ਨਿੰਜੇ ਦੀ ਬੇਮਿਸਾਲ ਆਵਾਜ਼ ਅਤੇ ਗੋਲਜਬੁਆਏ ਦੀ ਸੰਗੀਤ ਨਾਲ ਸ਼ਿੰਗਾਰੇ ਗੀਤ 'ਟੁੱਟਦਾ ਹੀ ਜਾਵੇ' ਨੇ ਯੂਟਿਊਬ 'ਤੇ 2,841,080 ਵਿਊਜ਼ ਨਾਲ ਚੜ੍ਹਾਈ ਬਣਾਈ ਹੋਈ ਹੈ।


3. ਜਿੰਨੇ ਸਾਹ— ਇਸ ਫਿਲਮ ਦੇ ਤੀਜੇ ਗੀਤ 'ਜਿੰਨੇ ਸਾਹ' ਨੂੰ ਨਿੰਜਾ ਅਤੇ 'ਸਾ ਰੇ ਗਾ ਮਾ ਪਾ 2017' ਦੀ ਪ੍ਰਤੀਭਾਗੀ ਰਹਿ ਚੁੱਕੀ ਜਿਓਤੀਕਾ ਤਾਂਗਰੀ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ, ਜੋ ਅੱਜ ਵੀ ਯੂਟਿਊਬ 'ਤੇ 2,517,378 ਵਿਊਜ਼ ਨਾਲ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਿਆ ਹੋਇਆ ਹੈ।


4 ਲਲਕਾਰਾ— ਫਿਲਮ 'ਚ ਨਕਾਰਾਤਮਕ ਭੂਮਿਕਾ ਨਿਭਾਅ ਰਹੇ ਅੰਮ੍ਰਿਤ ਮਾਣ ਦੀ ਦਮਦਾਰ ਆਵਾਜ਼ 'ਚ ਗੀਤ 'ਲਲਕਾਰਾ' ਨੂੰ ਮਸ਼ਹੂਰ ਸੰਗੀਤਕਾਰ ਦੀਪ ਜੈਂਡੋ ਨੇ ਸੰਗੀਤ ਦਿੱਤਾ, ਜੋ 4,072,367 ਵਿਊਜ਼ ਖੱਟ ਚੁੱਕਿਆ ਹੈ।


5. ਮੁਕਾਬਲਾ— 'ਮਕਾਬਲਾ' ਗੀਤ ਯੂਟਿਊਬ 'ਤੇ 2,025,154 ਵਿਊਜ਼ ਨਾਲ ਲੋਕਾਂ ਦੀ ਖੂਬ ਵਾਹਾਵਾਹੀ ਖੱਟ ਰਿਹਾ ਹੈ। ਇਸ ਗੀਤ ਨੂੰ ਵੀ ਨਿੰਜੇ ਨੇ ਆਪ ਗਾਇਆ ਹੈ। 


6. ਦੂਰ— ਫਿਲਮ ਦੇ ਆਖਰੀ ਗੀਤ 'ਦੂਰ' ਨੂੰ ਨਿੰਜਾ ਨੇ ਖੁਦ ਹੀ ਗਾਇਆ ਹੈ ਅਤੇ ਇਹ ਗੀਤਾਂ 2,057,900 ਵਿਊਜ਼ ਨਾਲ ਹਰੇਕ ਲੋਕਾਂ ਮੂੰਹ ਚੜ੍ਹਿਆ ਹੋਇਆ ਹੈ।

 


Tags: Channa Mereya Ninja Amrit Maan Payal Rajput Yograj Singh Pankaj Batraਚੰਨਾ ਮੇਰਿਆ ਨਿੰਜਾ