FacebookTwitterg+Mail

ਅੱਜ ਦੁਨੀਆ ਭਰ 'ਚ ਰਿਲੀਜ਼ ਹੋਵੇਗੀ ਫ਼ਿਲਮ 'ਚੰਨਾ ਮੇਰਿਆ'

channa mereya
15 July, 2017 01:54:00 PM

ਜਲੰਧਰ— ਪਿਛਲੇ ਕਈ ਹਫ਼ਤਿਆਂ ਤੋਂ ਪ੍ਰਚਾਰ ਅਧੀਨ ਪੰਜਾਬੀ ਫ਼ਿਲਮ 'ਚੰਨਾ ਮੇਰਿਆ' ਅੱਜ 14 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਸੋਸ਼ਲ ਮੀਡੀਆ 'ਤੇ ਜਿੰਨਾ ਪ੍ਰਚਾਰ ਦੇਖਣ ਨੂੰ ਮਿਲਿਆ, ਓਨਾ ਅੱਜ ਤੱਕ ਸ਼ਾਇਦ ਹੀ ਕਿਸੇ ਫ਼ਿਲਮ ਦਾ ਹੋਇਆ ਹੋਵੇ। ਪੰਜਾਬ ਦੇ ਲਗਭਗ ਹਰ ਰਾਜ ਮਾਰਗ 'ਤੇ ਇਸ ਫ਼ਿਲਮ ਦੀਆਂ ਵੱਡੀਆਂ ਫਲੈਕਸਾਂ ਤੇ ਹਰ ਜਨਤਕ ਥਾਂ 'ਤੇ ਫ਼ਿਲਮ ਦੇ ਪੋਸਟਰ ਲੱਗੇ ਹੋਏ ਦਿਸਦੇ ਹਨ।

Punjabi Bollywood Tadka
'ਚੰਨਾ ਮੇਰਿਆ' ਫ਼ਿਲਮ ਰਾਹੀਂ ਪੰਜਾਬੀ ਸਿਨੇਮੇ ਨੂੰ ਤਿੰਨ ਨਵੇਂ ਚਿਹਰੇ ਮਿਲਣ ਜਾ ਰਹੇ ਹਨ। ਗਾਇਕ ਨਿੰਜਾ ਤੇ ਅੰਮ੍ਰਿਤ ਮਾਨ, ਜਿਨ੍ਹਾਂ ਦਾ ਪੰਜਾਬੀ ਗਾਇਕੀ 'ਚ ਚੋਖਾ ਨਾਂ ਹੈ, ਨੂੰ ਇਸ ਫ਼ਿਲਮ ਰਾਹੀਂ ਬਤੌਰ ਅਦਾਕਾਰ ਜਲਵਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ ਅਤੇ ਕਈ ਸੀਰੀਅਲਾਂ ਰਾਹੀਂ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਪਾਇਲ ਰਾਜਪੂਤ ਇਸ ਫ਼ਿਲਮ ਰਾਹੀਂ ਵੱਡੇ ਪਰਦੇ 'ਤੇ ਹਾਜ਼ਰੀ ਲਵਾਉਣ ਜਾ ਰਹੀ ਹੈ।

Punjabi Bollywood Tadka

ਫ਼ਿਲਮ ਦਾ ਨਿਰਦੇਸ਼ਨ ਪੰਕਜ ਬੱਤਰਾ ਵੱਲੋਂ ਕੀਤਾ ਗਿਆ ਹੈ। 'ਵਾਈਟ ਹਿੱਲ ਸਟੂਡੀਓ' ਦੀ ਪੇਸ਼ਕਸ਼ ਇਸ ਫ਼ਿਲਮ ਦੀ ਪੂਰੀ ਸ਼ੂਟਿੰਗ ਭਾਰਤ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਹੋਈ ਹੈ। ਫ਼ਿਲਮ ਦਾ ਸੰਗੀਤ ਪਹਿਲਾਂ ਹੀ ਹਿੱਟ ਹੋ ਚੁੱਕਾ ਹੈ ਅਤੇ ਪੰਜਾਬ ਸਮੇਤ ਹੋਰ ਸੂਬਿਆਂ ਦੇ ਨੌਜਵਾਨ ਫ਼ਿਲਮ ਪ੍ਰੇਮੀ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ।

Punjabi Bollywood Tadka
ਵੱਖ-ਵੱਖ ਸਿਨੇਮਿਆਂ 'ਚ ਹੋਰ ਫ਼ਿਲਮਾਂ ਦੇਖਣ ਪੁੱਜੇ ਦਰਸ਼ਕਾਂ ਨੂੰ ਜਦੋਂ 'ਚੰਨਾ ਮੇਰਿਆ' ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਬੜੇ ਉਤਸ਼ਾਹ ਨਾਲ ਕਿਹਾ ਕਿ ਉਹ ਇਸ ਫ਼ਿਲਮ ਨੂੰ ਹਰ ਹਾਲ ਦੇਖਣਗੇ। ਦਰਸ਼ਕਾਂ ਦਾ ਕਹਿਣਾ ਹੈ ਕਿ ਟ੍ਰੇਲਰ ਜਿੰਨਾ ਖੂਬਸੂਰਤ ਹੈ, ਉਨ੍ਹਾਂ ਨੂੰ ਆਸ ਹੈ ਕਿ ਫ਼ਿਲਮ ਵੀ ਓਨੀ ਹੀ ਵਧੀਆ ਹੋਵੇਗੀ। ਟ੍ਰੇਲਰ ਵਿਚਲੀਆਂ ਲੋਕੇਸ਼ਨਾਂ, ਰੋਮਾਂਸ, ਐਕਸ਼ਨ ਸਭ ਕੁਝ ਕਮਾਲ ਲੱਗਦਾ ਹੈ।

Punjabi Bollywood Tadka

ਮੁੱਛ ਫੁੱਟ ਗੱਭਰੂਆਂ ਦਾ ਕਹਿਣਾ ਹੈ ਕਿ ਉਹ ਅੰਮ੍ਰਿਤ ਮਾਨ ਅਤੇ ਨਿੰਜਾ ਦੇ ਦੀਵਾਨੇ ਹਨ। ਉਨ੍ਹਾਂ ਦੇ ਸਟਾਈਲ ਨੂੰ ਅਪਣਾਉਂਦੇ ਹਨ, ਇਸ ਲਈ ਉਹ 'ਚੰਨਾ ਮੇਰਿਆ' ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਦੇਖਣਗੇ।

Punjabi Bollywood Tadka
ਫ਼ਿਲਮ ਦੀ ਚਰਚਾ ਤੋਂ ਖੁਸ਼ 'ਵਾਈਟ ਹਿੱਲ ਸਟੂਡੀਓ' ਦੇ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਦਾ ਕਹਿਣਾ ਹੈ, 'ਪੰਜਾਬੀ ਸਿਨੇਮੇ 'ਚ ਨਵਾਂ ਤਜਰਬਾ ਹੋਣ ਜਾ ਰਿਹਾ ਹੈ। ਲੀਕ ਤੋਂ ਹਟਵੀਆਂ ਫ਼ਿਲਮਾਂ ਅਸੀਂ ਪਹਿਲਾਂ ਵੀ ਬਣਾਈਆਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਮੁਹੱਬਤ ਦਿੱਤੀ। ਜੇ 'ਚੰਨਾ ਮੇਰਿਆ' ਕਾਮਯਾਬ ਹੋ ਗਈ ਤਾਂ ਦਾਅਵਾ ਹੈ ਕਿ ਆਉਂਦੇ ਕਈ ਸਾਲਾਂ ਤੱਕ ਇਸੇ ਵਰਗੀਆਂ ਫ਼ਿਲਮਾਂ ਬਣਨਗੀਆਂ।'

Punjabi Bollywood Tadka


Tags: Punjabi MoviePollywood CelebrityChanna MereyaNinjaAmrit MaanPayal Rajput Yograj SinghPankaj Batraਚੰਨਾ ਮੇਰਿਆ