FacebookTwitterg+Mail

'ਚੰਨਾ ਮੇਰਿਆ' ਨੇ ਰਿਲੀਜ਼ ਹੁੰਦੇ ਹੀ ਲੋਕਾਂ ਦੇ ਦਿਲਾਂ 'ਚ ਬਣਾਈ ਖਾਸ ਜਗ੍ਹਾ, ਦੇਖਣ ਨੂੰ ਮਿਲਿਆ ਜ਼ਬਰਦਸਤ ਉਤਸ਼ਾਹ

channa mereya
14 July, 2017 03:25:47 PM

ਜਲੰਧਰ— ਪਾਲੀਵੁੱਡ ਇੰਡਸਟਰੀ ਨੂੰ ਨਵੀਂ ਸੇਧ ਦੇਣ ਵਾਲੀ ਪੰਜਾਬੀ ਫਿਲਮ 'ਚੰਨਾ ਮੇਰਿਆ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਪੰਜਾਬੀ ਗਾਇਕ ਨਿੰਜਾ, ਅੰਮ੍ਰਿਤ ਮਾਨ ਤੇ ਪਾਇਲ ਰਾਜਪੂਤ ਦੀ ਪੰਜਾਬੀ ਡੈਬਿਊ ਫਿਲਮ ਹੈ। ਇਸ ਫਿਲਮ ਦੇ ਲੋਕਾਂ ਦਾ ਦਿਲ ਜਿੱਤਣ 'ਚ ਕੋਈ ਕਮੀ ਨਹੀਂ ਛੱਡੀ। ਫਿਲਮ 'ਚ ਨਿੰਜਾ ਤੇ ਅੰਮ੍ਰਿਤ ਮਾਨ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਰਿਲੀਜ਼ ਹੋਣ ਤੋਂ ਪਹਿਲਾ ਹੀ ਫਿਲਮ ਦੇ ਗੀਤਾਂ ਨੂੰ ਲੋਕਾਂ ਦਾ ਰੱਜਵਾਂ ਪਿਆਰ ਮਿਲਿਆ। ਫਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਨੇ 'ਚੰਨਾ ਮੇਰਿਆ' ਦੇ ਰੱਜ ਕੇ ਗੁਣਗਾਣ ਗਾਏ। ਇਹ ਇਕ ਪਰਿਵਾਰਿਕ ਫਿਲਮ ਹੈ। ਦਰਸ਼ਕਾਂ ਨੇ ਫਿਲਮ ਦੇਖਣ ਤੋਂ ਬਾਅਦ ਓਸਮ, ਵੈਰੀ ਨਾਇਸ, ਅੱਤ, ਗੈਂਟ... ਆਦਿ ਕੁਮੈਂਟ ਕਰ ਕੇ ਪ੍ਰਸ਼ੰਸਾ ਕੀਤੀ। ਦਰਸ਼ਕਾਂ ਨੇ ਫਿਲਮ ਨੂੰ 2 ਚੋਂ 5 ਸਟਾਰ ਦਿੱਤੇ। ਫਿਲਮ ਦੇ 'ਦੂਰ' ਗੀਤ ਨੂੰ ਦਰਸ਼ਕਾਂ ਨੇ ਸਭ ਤੋਂ ਜ਼ਿਆਦਾ ਪਸੰਦ ਕੀਤਾ। 
'ਚੰਨਾ ਮੇਰਿਆ' ਨੂੰ ਜਿਮੀਂਦਾਰਾਂ ਦੇ ਆਰਥਿਕ ਪਾੜੇ ਨੂੰ ਆਧਾਰ ਬਣਾਇਆ ਗਿਆ ਹੈ। ਪੰਜਾਬ 'ਚ ਇਸ ਵੇਲੇ ਦੋ ਤਰ੍ਹਾਂ ਦੇ ਜੱਟ ਹਨ, ਇਕ ਜੱਟ ਉਹ ਹਨ, ਜਿਹੜੇ ਜੱਦੀ ਜ਼ਮੀਨਾਂ ਦੇ ਮਾਲਕ ਹਨ, ਇਕ ਉਹ ਹਨ ਜੋ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਨ। ਦੋਵਾਂ ਦੀ ਆਰਥਿਕ ਸਥਿਤੀ 'ਚ ਵੱਡਾ ਫ਼ਰਕ ਹੈ। ਇਹ ਫ਼ਿਲਮ ਇਸੇ ਫ਼ਰਕ 'ਤੇ ਅਧਾਰਿਤ ਹੈ। ਫ਼ਿਲਮ ਦਾ ਨਾਇਕ ਜਗਤਾ ਨਿੰਜਾ ਇਕ ਦਰਮਿਆਨੇ ਕਿਸਾਨ ਦਾ ਮੁੰਡਾ ਹੈ। ਉਸ ਦਾ ਬਾਪ ਪਿੰਡ ਦੇ ਹੀ ਇਕ ਵੱਡੇ ਜਿਮੀਂਦਾਰ ਅਤੇ ਇਲਾਕੇ ਦੇ ਐਮ. ਐਲ. ਏ ਦੀ ਕੁਝ ਕਿੱਲੇ ਜ਼ਮੀਨ ਠੇਕੇ 'ਤੇ ਲੈ ਕੇ ਵਾਹੀ ਕਰਦਾ ਹੈ। ਐਮ. ਐਲ. ਏ ਦੀ ਧੀ ਕਾਇਨਾਤ ਢਿੱਲੋਂ ਪਿੰਡ ਤੋਂ ਬਾਹਰ ਸ਼ਹਿਰ 'ਚ ਇਕ ਹੋਸਟਲ 'ਚ ਰਹਿੰਦੀ ਹੈ। ਇਥੇ ਹੀ ਜਗਤ ਵੀ ਪੜ੍ਹਦਾ ਹੈ। ਦੋਵਾਂ 'ਚ ਮੁਹੱਬਤ ਪੈਦਾ ਹੰਦੀ ਹੈ ਤਾਂ ਦੋਵਾਂ ਪਰਿਵਾਰਾਂ ਦਾ ਆਰਥਿਕ ਪਾੜਾ ਇਸ ਮੁਹੱਬਤ 'ਚ ਦਰਾਰ ਬਣਦਾ ਹੈ। ਫ਼ਿਲਮ ਜ਼ਰੀਏ ਆਰਥਿਕ ਸਥਿਤੀ ਕਾਰਨ ਪੈਦਾ ਹੋਏ ਹਊਮੇ ਅਤੇ ਸਮਾਜਿਕ ਰੁਤਬੇ ਕਾਰਨ ਟੁੱਟਦੇ ਰਿਸ਼ਤਿਆਂ ਨੁੰ ਵੀ ਦਰਸਾਇਆ ਗਿਆ ਹੈ। ਇਸ ਫ਼ਿਲਮ ਦਾ ਸੰਗੀਤ ਫ਼ਿਲਮ ਲਈ ਸੋਨੇ 'ਤੇ ਸੁਹਾਗੇ ਦਾ ਕੰਮ ਕਰ ਰਿਹਾ ਹੈ।


Tags: Punjabi MoviePollywood CelebrityChanna MereyaNinjaAmrit MaanPayal Rajput Yograj SinghPankaj Batraਚੰਨਾ ਮੇਰਿਆ