FacebookTwitterg+Mail

ਮਹੇਸ਼ ਭੱਟ ਨੇ ਨਿੰਜਾ ਤੇ ਅੰਮ੍ਰਿਤ ਮਾਨ ਦੀ ਪ੍ਰਸ਼ੰਸ਼ਾ ਕਰ ਕੀਤਾ ਟਵੀਟ

channa mereya
15 July, 2017 02:14:17 PM

ਜਲੰਧਰ— ਪਾਲੀਵੁੱਡ ਇੰਡਸਟਰੀ ਨੂੰ ਨਵੀਂ ਸੇਧ ਦੇਣ ਵਾਲੀ ਪੰਜਾਬੀ ਫਿਲਮ 'ਚੰਨਾ ਮੇਰਿਆ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਪੰਜਾਬੀ ਗਾਇਕ ਨਿੰਜਾ, ਅੰਮ੍ਰਿਤ ਮਾਨ ਤੇ ਪਾਇਲ ਰਾਜਪੂਤ ਦੀ ਪੰਜਾਬੀ ਡੈਬਿਊ ਫਿਲਮ ਹੈ। ਇਸ ਫਿਲਮ ਨੇ ਨਾ ਕੀ ਪਾਲੀਵੁੱਡ ਇੰਡਸਟਰੀ 'ਚ ਖਾਸ ਪਛਾਣ ਬਣਾ ਰਹੀ ਹੈ ਸਗੋਂ ਬਾਲੀਵੁੱਡ ਸਿਤਾਰਿਆਂ ਨੂੰ ਵੀ ਆਪਣੇ ਇਸ ਰੰਗ 'ਚ ਰੰਗ ਰਹੀ ਹੈ। ਹਾਲ ਹੀ 'ਚ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਹਸਤੀ ਮਹੇਸ਼ ਭੱਟ ਨੇ ਆਪਣੇ ਟਵਿਟਰ ਅਕਾਊਂਟ ਨਿੰਜਾ ਤੇ ਅੰਮ੍ਰਿਤ ਮਾਨ ਦੀ ਡੈਬਿਊ ਫਿਲਮ 'ਚੰਨਾ ਮੇਰਿਆ' 'ਤੇ ਸ਼ਾਨਦਾਰ ਕੁਮੈਂਟ ਕਰ ਕੇ ਪ੍ਰਸ਼ੰਸਾਂ ਕੀਤੀ ਹੈ। ਇਸ ਫਿਲਮ ਨੂੰ ਵਰਲਡਵਾਈਡ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਹੁਣ ਤੱਕ ਦੇ ਸਾਰੇ ਸ਼ੋਅ ਹਾਊਸਫੁੱਲ ਗਏ ਹਨ। ਨਿੰਜਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਾਈਵ ਕਰਕੇ ਦਰਸ਼ਕਾਂ ਵਲੋਂ ਮਿਲ ਰਹੇ ਪਿਆਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਮਹੇਸ਼ ਭੱਟ ਨੇ 'ਚੰਨਾ ਮੇਰਿਆ' ਦੀ ਪ੍ਰਸ਼ੰਸਾਂ ਕਰਦੇ ਹੋਏ ਕਿਹਾ ਹੈ, ''The word of mouth of Punjabi film #Channa Mereya is good says our Producer friend Vinay. I wish the makers Umesh and Ninza great success ।''


'ਚੰਨਾ ਮੇਰਿਆ' ਨੂੰ ਜਿਮੀਂਦਾਰਾਂ ਦੇ ਆਰਥਿਕ ਪਾੜੇ ਨੂੰ ਆਧਾਰ ਬਣਾਇਆ ਗਿਆ ਹੈ। ਪੰਜਾਬ 'ਚ ਇਸ ਵੇਲੇ ਦੋ ਤਰ੍ਹਾਂ ਦੇ ਜੱਟ ਹਨ, ਇਕ ਜੱਟ ਉਹ ਹਨ, ਜਿਹੜੇ ਜੱਦੀ ਜ਼ਮੀਨਾਂ ਦੇ ਮਾਲਕ ਹਨ, ਇਕ ਉਹ ਹਨ ਜੋ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਨ। ਦੋਵਾਂ ਦੀ ਆਰਥਿਕ ਸਥਿਤੀ 'ਚ ਵੱਡਾ ਫ਼ਰਕ ਹੈ। ਇਹ ਫ਼ਿਲਮ ਇਸੇ ਫ਼ਰਕ 'ਤੇ ਅਧਾਰਿਤ ਹੈ। ਫ਼ਿਲਮ ਦਾ ਨਾਇਕ ਜਗਤਾ ਨਿੰਜਾ ਇਕ ਦਰਮਿਆਨੇ ਕਿਸਾਨ ਦਾ ਮੁੰਡਾ ਹੈ। ਉਸ ਦਾ ਬਾਪ ਪਿੰਡ ਦੇ ਹੀ ਇਕ ਵੱਡੇ ਜਿਮੀਂਦਾਰ ਅਤੇ ਇਲਾਕੇ ਦੇ ਐਮ. ਐਲ. ਏ ਦੀ ਕੁਝ ਕਿੱਲੇ ਜ਼ਮੀਨ ਠੇਕੇ 'ਤੇ ਲੈ ਕੇ ਵਾਹੀ ਕਰਦਾ ਹੈ। ਐਮ. ਐਲ. ਏ ਦੀ ਧੀ ਕਾਇਨਾਤ ਢਿੱਲੋਂ ਪਿੰਡ ਤੋਂ ਬਾਹਰ ਸ਼ਹਿਰ 'ਚ ਇਕ ਹੋਸਟਲ 'ਚ ਰਹਿੰਦੀ ਹੈ। ਇਥੇ ਹੀ ਜਗਤ ਵੀ ਪੜ੍ਹਦਾ ਹੈ। ਦੋਵਾਂ 'ਚ ਮੁਹੱਬਤ ਪੈਦਾ ਹੰਦੀ ਹੈ ਤਾਂ ਦੋਵਾਂ ਪਰਿਵਾਰਾਂ ਦਾ ਆਰਥਿਕ ਪਾੜਾ ਇਸ ਮੁਹੱਬਤ 'ਚ ਦਰਾਰ ਬਣਦਾ ਹੈ। ਫ਼ਿਲਮ ਜ਼ਰੀਏ ਆਰਥਿਕ ਸਥਿਤੀ ਕਾਰਨ ਪੈਦਾ ਹੋਏ ਹਊਮੇ ਅਤੇ ਸਮਾਜਿਕ ਰੁਤਬੇ ਕਾਰਨ ਟੁੱਟਦੇ ਰਿਸ਼ਤਿਆਂ ਨੁੰ ਵੀ ਦਰਸਾਇਆ ਗਿਆ ਹੈ। ਇਸ ਫ਼ਿਲਮ ਦਾ ਸੰਗੀਤ ਫ਼ਿਲਮ ਲਈ ਸੋਨੇ 'ਤੇ ਸੁਹਾਗੇ ਦਾ ਕੰਮ ਕਰ ਰਿਹਾ ਹੈ।


Tags: Punjabi MoviePollywood CelebrityChanna MereyaMahesh BhattNinjaAmrit MaanPayal Rajput Yograj SinghPankaj Batraਚੰਨਾ ਮੇਰਿਆ