FacebookTwitterg+Mail

'ਚੰਨਾ ਮੇਰਿਆ' ਨੂੰ ਮਿਲੇ ਪਿਆਰ ਲਈ ਸਟਾਰ ਕਾਸਟ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕੀਤਾ ਧੰਨਵਾਦ

channa mereya
14 July, 2017 05:54:08 PM

ਮੁੰਬਈ— ਪੰਜਾਬੀ ਗਾਇਕ ਅਤੇ ਪਾਲੀਵੁੱਡ 'ਚ 'ਚੰਨਾ ਮੇਰਿਆ' ਨਾਲ ਡੈਬਿਊ ਕਰਨ ਵਾਲੇ ਨਿੰਜਾ ਨੂੰ ਅੱਜ ਫੈਨਜ਼ ਵੱਲੋਂ ਸਿਨੇਮੇਘਰਾਂ 'ਚ ਬਹੁਤ ਜ਼ਿਆਦ ਪਿਆਰ ਮਿਲਿਆ ਹੈ। 'ਚੰਨਾ ਮੇਰਿਆ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਨਿੰਜਾ ਦੇ ਫੈਨਜ਼ ਵੱਲੋਂ ਇਸ ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ। 'ਚੰਨਾ ਮੇਰਿਆ' ਦੇ ਜਲੰਧਰ, ਚੰਡੀਗੜ, ਲੁਧਿਆਣਾ ਆਦਿ ਸ਼ਹਿਰਾਂ 'ਚ ਹਾਊਸਫੁੱਲ ਹੀ ਹਨ। ਫਿਲਮ 'ਚ ਨਿੰਜਾ, ਪਾਇਲ ਰਾਜਪੂਤ, ਅੰਮ੍ਰਿਤ ਮਾਨ, ਯੋਗਰਾਜ ਸਿੰਘ, ਕਰਮਜੀਤ ਅਨਮੋਲ ਦੀ ਅਦਾਕਾਰੀ ਨੂੰ ਫਿਲਮ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
'ਚੰਨਾ ਮੇਰਿਆ' ਦੀ ਸਟਾਰ ਕਾਸਟ ਨਿੰਜਾ, ਪਾਇਲ ਰਾਜਪੂਤ ਅਤੇ ਟੀਮ ਦੇ ਬਾਕੀ ਮੈਬਰ ਆਪਣੇ ਫੈਨਜ਼ ਦਾ ਧੰਨਵਾਦ ਕਰਨ ਲਈ ਫੇਸਬੁੱਕ 'ਤੇ ਲਾਈਵ ਹੋਏ ਹਨ। ਲਾਈਵ ਚੈੱਟ ਦੌਰਾਨ ਨਿੰਜਾ ਆਪਣੇ ਫੈਨਜ਼ ਦੇ ਰ-ੂਬ-ਰੂ ਵੀ ਹੋਏ ਅਤੇ ਫੈਨਜ਼ ਵੱਲੋਂ ਨਿੰਜਾ ਨੂੰ ਬਹੁਤ ਸਾਰਾ ਪਿਆਰ ਅਤੇ ਸ਼ੁਭਕਾਮਨਾਵਾਂ ਮਿਲੀਆਂ। ਇਸ ਵੀਡੀਓ 'ਚ ਨਿੰਜਾ ਅਤੇ ਪਾਇਲ ਰਾਜਪੂਤ ਲਾਈਵ ਆਪਣੇ ਫੈਨਜ਼ ਲਈ ਆਪਣੇ ਗੀਤ ਗਾ ਕੇ ਧੰਨਵਾਦ ਕਰ ਰਹੇ ਹਨ।

 

Channamerya out now thankuuu soo much guyss❤️ love & support

‎Posted by NINJA on‎ שישי 14 יולי 2017

ਇਸ ਵੀਡੀਓ 'ਚ ਨਿੰਜਾ 'ਚੰਨਾ ਮੇਰਿਆ' ਦੇ ਗੀਤ ਗਾ ਕੇ ਫੈਨਜ਼ ਨਾਲ ਮਸਤੀ ਕਰਦੇ ਦਿਖਾਈ ਦਿੱਤੇ ਹਨ। ਇਸ ਤੋਂ ਇਲਾਵਾ ਨਿੰਜਾ ਨੇ ਲਾਈਵ ਵੀਡੀਓ ਦੌਰਾਨ ਇਹ ਵੀ ਸ਼ੇਅਰ ਕੀਤਾ ਕਿ ਉਹ ਜਲਦ ਹੀ ਸਿਨੇਮਾਘਰਾਂ 'ਚ ਆਪਣੇ ਫੈਨਜ਼ ਨੂੰ ਮਿਲਣ ਆਉਣ ਵਾਲੇ ਹਨ।


Tags: Punjabi Movie Pollywood Celebrity Channa Mereya Ninja Amrit Maan Payal Rajput Yograj Singh Pankaj Batra ਚੰਨਾ ਮੇਰਿਆ ਨਿੰਜਾ ਚੰਨਾ ਮੇਰਿਆ