FacebookTwitterg+Mail

'ਚੰਨਾ ਮੇਰਿਆ' ਨੇ ਕੀਤੀ ਸ਼ਾਨਦਾਰ ਓਪਨਿੰਗ, ਬਣਾਇਆ ਰਿਕਾਰਡ

channa mereya
16 July, 2017 01:33:06 PM

ਜਲੰਧਰ— ਪੰਜਾਬੀ ਗਾਇਕੀ ਤੋਂ ਪਾਲੀਵੁੱਡ ਇੰਡਸਟਰੀ 'ਚ ਕਦਮ ਰੱਖਣ ਵਾਲੇ ਮਸ਼ਹੂਰ ਗਾਇਕ ਨਿੰਜਾ ਤੇ ਅੰਮ੍ਰਿਤ ਮਾਨ ਦੀ ਪਹਿਲੀ ਡੈਬਿਊ ਫਿਲਮ 'ਚੰਨਾ ਮੇਰਿਆ' ਬੀਤੇ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। 'ਚੰਨਾ ਮੇਰਿਆ' ਨੇ ਸ਼ਾਨਦਾਰ ਓਪਨਿੰਗ ਕਰਕੇ ਪਾਲੀਵੁੱਡ ਟਾਪ 10 ਫਿਲਮਾਂ 'ਚ ਆਪਣੀ ਜਗ੍ਹਾ ਬਣਾ ਲਈ ਹੈ। ਪਹਿਲੇ ਦਿਨ 'ਚੰਨਾ ਮੇਰਿਆ' 1. 05 ਤੋਂ ਜ਼ਿਆਦਾ ਕਮਾਈ ਕਰ ਕੇ ਸ਼ਾਨਦਾਰ ਓਪਨਿੰਗ ਕੀਤੀ। ਫਿਲਮ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ। ਫਿਲਮ ਦੇ ਵਰਲਡਵਾਇਡ ਸਾਰੇ ਸ਼ੋਅ ਹਾਊਸਫੁੱਲ ਹੀ ਰਹੇ। ਨਿੰਜਾ, ਅੰਮ੍ਰਿਤ ਮਾਨ ਤੇ ਪਾਇਲ ਰਾਜਪੂਤ ਦੀ ਡੈਬਿਊ ਫਿਲਮ ਨਾਲ ਹੀ ਪਾਲੀਵੁੱਡ ਇੰਡਸਟਰੀ 'ਚ ਖਾਸੀ ਪਛਾਣ ਬਣਾ ਲਈ ਹੈ। 'ਚੰਨਾ ਮੇਰਿਆ' ਨੂੰ ਪਾਲੀਵੁੱਡ ਇੰਡਸਟਰੀ 'ਚ ਹੀ ਨਹੀਂ ਸਗੋਂ ਬਾਲੀਵੁੱਡ ਇੰਡਸਟਰੀ ਦੇ ਸੈਲੀਬ੍ਰਿਟੀਜ਼ ਨੂੰ ਪਸੰਦ ਆ ਰਹੀ ਹੈ। ਪਹਿਲੇ ਦਿਨ ਹੀ ਬਾਲੀਵੁੱਡ ਮਸ਼ਹੂਰ ਅਭਿਨੇਤਾ ਮਹੇਸ਼ ਭੱਟ ਨੇ 'ਚੰਨਾ ਮੇਰਿਆ' ਦੇਖਣ ਤੋਂ ਬਾਅਦ ਪ੍ਰਸ਼ੰਸ਼ਾ ਕੀਤੀ।
ਇਹ ਹਨ ਪੰਜਾਬੀ ਟਾਪ 10 ਫਿਲਮਾਂ, ਜਿਨ੍ਹਾਂ ਨੇ ਪਹਿਲੇ ਦਿਨ ਸ਼ਾਨਦਾਰ ਓਪਨਿੰਗ ਕਰ ਕੇ ਰਿਕਾਰਡ ਬਣਾਇਆ ਹੈ।
1. 'ਸਰਦਾਰ ਜੀ 2' 24 ਜੂਨ 2016 ਨੂੰ ਰਿਲੀਜ਼ ਹੋਈ ਸੀ ਅਤੇ ਪਹਿਲੇ ਦਿਨ 2.05 ਤੋਂ ਵਧ ਦੀ ਕਮਾਈ ਕੀਤੀ ਸੀ।
2. 'ਸਰਦਾਰ ਜੀ' 26 ਜੂਨ 2015 ਨੂੰ ਰਿਲੀਜ਼ ਹੋਈ ਸੀ ਕੇ 2.02 ਦੀ ਕਮਾਈ ਕੀਤੀ ਸੀ।
3. 'ਮੰਜੇ ਬਿਸਤਰੇ' ਇਸ ਸਾਲ 14 ਅਪ੍ਰੈਲ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੇ 2 ਲੱਖ ਦਾ ਕਾਰੋਬਾਰ ਕੀਤਾ ਸੀ। 
4. 'ਅੰਬਰਸਰੀਆ' ਪਿਛਲੇ ਸਾਲ ਰਿਲੀਜ਼ ਹੋਈ ਸੀ ਤੇ ਇਸ ਫਿਲਮ ਨੇ 1.60 ਤੋਂ ਜ਼ਿਆਦਾ ਕਮਾਈ ਕੀਤੀ ਸੀ। 
5. 'ਸੁਪਰ ਸਿੰਘ' ਨੇ 1.32 ਦਾ ਕਾਰੋਬਾਰ ਕੀਤਾ ਸੀ।
6. 'ਬੰਬੂਕਾਟ' ਨੇ 1.36...!
7. 'ਜੱਟ ਐਂਡ ਜੂਲੀਐਟ 2' ਨੇ 1.26...!
8. 'ਲੌਹਰੀਏ' ਨੇ 1.15...!
9. 'ਅੰਗਰੇਜ' ਨੇ 1.06...!
10. 'ਚੰਨਾ ਮੇਰਿਆ' ਨੇ ਹਾਲ ਹੀ 1.05 ਦੀ ਕਮਾਈ ਕਰ ਕੇ ਟਾਪ 10 ਸ਼ਾਨਦਾਰ ਓਪਨਿੰਗ ਫਿਲਮਾਂ ਦੀ ਸੂਚੀ 'ਚ ਆਪਣਾ ਦਰਜ ਕੀਤਾ ਹੈ। 
'ਚੰਨਾ ਮੇਰਿਆ' ਪੰਜਾਬੀ ਇੰਡਸਟਰੀ ਨੂੰ ਨਵੀਂ ਸੇਧ ਦੇਵੇਗੀ। ਇਹ ਇਕ ਪਰਿਵਾਰਿਕ ਫਿਲਮ ਹੈ।ਫ਼ਿਲਮ ਦਾ ਨਿਰਦੇਸ਼ਨ ਪੰਕਜ ਬੱਤਰਾ ਵੱਲੋਂ ਕੀਤਾ ਗਿਆ ਹੈ। 'ਵਾਈਟ ਹਿੱਲ ਸਟੂਡੀਓ' ਦੀ ਪੇਸ਼ਕਸ਼ ਇਸ ਫ਼ਿਲਮ ਦੀ ਪੂਰੀ ਸ਼ੂਟਿੰਗ ਭਾਰਤ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਹੋਈ ਹੈ।ਚੰਨਾ ਮੇਰਿਆ' ਨੂੰ ਜਿਮੀਂਦਾਰਾਂ ਦੇ ਆਰਥਿਕ ਪਾੜੇ ਨੂੰ ਆਧਾਰ ਬਣਾਇਆ ਗਿਆ ਹੈ। ਪੰਜਾਬ 'ਚ ਇਸ ਵੇਲੇ ਦੋ ਤਰ੍ਹਾਂ ਦੇ ਜੱਟ ਹਨ, ਇਕ ਜੱਟ ਉਹ ਹਨ, ਜਿਹੜੇ ਜੱਦੀ ਜ਼ਮੀਨਾਂ ਦੇ ਮਾਲਕ ਹਨ, ਇਕ ਉਹ ਹਨ ਜੋ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਨ। ਦੋਵਾਂ ਦੀ ਆਰਥਿਕ ਸਥਿਤੀ 'ਚ ਵੱਡਾ ਫ਼ਰਕ ਹੈ। ਇਹ ਫ਼ਿਲਮ ਇਸੇ ਫ਼ਰਕ 'ਤੇ ਅਧਾਰਿਤ ਹੈ। ਫ਼ਿਲਮ ਦਾ ਨਾਇਕ ਜਗਤਾ ਨਿੰਜਾ ਇਕ ਦਰਮਿਆਨੇ ਕਿਸਾਨ ਦਾ ਮੁੰਡਾ ਹੈ। ਉਸ ਦਾ ਬਾਪ ਪਿੰਡ ਦੇ ਹੀ ਇਕ ਵੱਡੇ ਜਿਮੀਂਦਾਰ ਅਤੇ ਇਲਾਕੇ ਦੇ ਐਮ. ਐਲ. ਏ ਦੀ ਕੁਝ ਕਿੱਲੇ ਜ਼ਮੀਨ ਠੇਕੇ 'ਤੇ ਲੈ ਕੇ ਵਾਹੀ ਕਰਦਾ ਹੈ। ਐਮ. ਐਲ. ਏ ਦੀ ਧੀ ਕਾਇਨਾਤ ਢਿੱਲੋਂ ਪਿੰਡ ਤੋਂ ਬਾਹਰ ਸ਼ਹਿਰ 'ਚ ਇਕ ਹੋਸਟਲ 'ਚ ਰਹਿੰਦੀ ਹੈ। ਇਥੇ ਹੀ ਜਗਤ ਵੀ ਪੜ੍ਹਦਾ ਹੈ। ਦੋਵਾਂ 'ਚ ਮੁਹੱਬਤ ਪੈਦਾ ਹੰਦੀ ਹੈ ਤਾਂ ਦੋਵਾਂ ਪਰਿਵਾਰਾਂ ਦਾ ਆਰਥਿਕ ਪਾੜਾ ਇਸ ਮੁਹੱਬਤ 'ਚ ਦਰਾਰ ਬਣਦਾ ਹੈ। ਫ਼ਿਲਮ ਜ਼ਰੀਏ ਆਰਥਿਕ ਸਥਿਤੀ ਕਾਰਨ ਪੈਦਾ ਹੋਏ ਹਊਮੇ ਅਤੇ ਸਮਾਜਿਕ ਰੁਤਬੇ ਕਾਰਨ ਟੁੱਟਦੇ ਰਿਸ਼ਤਿਆਂ ਨੁੰ ਵੀ ਦਰਸਾਇਆ ਗਿਆ ਹੈ।


Tags: Punjabi MoviePollywood CelebrityHighest OpeningChanna MereyaNinjaAmrit MaanPayal Rajput Yograj SinghPankaj Batraਚੰਨਾ ਮੇਰਿਆ