ਜਲੰਧਰ— 14 ਜੁਲਾਈ ਨੂੰ ਪੰਜਾਬੀ ਫਿਲਮ 'ਚੰਨਾ ਮੇਰਿਆ' ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਰਾਹੀਂ ਪੰਜਾਬੀ ਗਾਇਕ ਨਿੰਜਾ ਤੇ ਅੰਮ੍ਰਿਤ ਮਾਨ ਫਿਲਮੀ ਪਰਦੇ 'ਤੇ ਐਂਟਰੀ ਕਰਨ ਜਾ ਰਹੇ ਹਨ। ਫਿਲਮ 'ਚ ਨਿੰਜਾ ਤੇ ਅੰਮ੍ਰਿਤ ਮਾਨ ਤੋਂ ਇਲਾਵਾ ਪਾਇਲ ਰਾਜਪੂਤ, ਯੋਗਰਾਜ ਸਿੰਘ, ਕਰਮਜੀਤ ਅਨਮੋਲ ਤੇ ਬੀ. ਐੱਨ. ਸ਼ਰਮਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਖੂਬ ਸਰਾਹਿਆ ਜਾ ਰਿਹਾ ਹੈ। ਹਾਲ ਹੀ 'ਚ ਇਸ ਦੇ ਤਿੰਨ ਡਾਇਲਾਗ ਪ੍ਰੋਮੋਜ਼ ਰਿਲੀਜ਼ ਹੋਏ ਹਨ।
ਪਹਿਲੇ ਡਾਇਲਾਗ ਪ੍ਰੋਮੋ 'ਚ ਨਿੰਜਾ ਤੇ ਪਾਇਲ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਦੂਜੇ ਡਾਇਲਾਗ ਪ੍ਰੋਮੋ 'ਚ ਕਰਮਜੀਤ ਅਨਮੋਲ ਦਾ ਫਨੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਤੀਜੇ ਡਾਇਲਾਗ ਪ੍ਰੋਮੋ 'ਚ ਯੋਗਰਾਜ ਸਿੰਘ ਦੀ ਧਮਾਕੇਦਾਰ ਐਂਟਰੀ ਤੇ ਸ਼ਾਨਦਾਰ ਡਾਇਲਾਗ ਡਲਿਵਰੀ ਦੇਖਣ ਤੇ ਸੁਣਨ ਨੂੰ ਮਿਲ ਰਹੀ ਹੈ।
ਜ਼ਿਕਰਯੋਗ ਹੈ ਕਿ 'ਚੰਨਾ ਮੇਰਿਆ' ਫਿਲਮ ਦਾ ਨਿਰਦੇਸ਼ਨ ਪੰਕਜ ਬੱਤਰਾ ਨੇ ਕੀਤਾ ਹੈ। 'ਚੰਨੇ ਮੇਰਿਆ' ਮਰਾਠੀ ਫਿਲਮ 'ਸੈਰਾਟ' ਦਾ ਪੰਜਾਬੀ ਰੀਮੇਕ ਹੈ। ਫਿਲਮ ਵਾਈਟ ਹਿੱਲ ਸਟੂਡੀਓਜ਼ ਤੇ ਜ਼ੀ ਸਟੂਡੀਓਜ਼ ਵਲੋਂ ਮਿਲ ਕੇ ਬਣਾਈ ਗਈ ਹੈ।