FacebookTwitterg+Mail

'ਚੰਨਾ ਮੇਰਿਆ' ਦੇ ਨਵੇਂ ਗੀਤ 'ਮੁਕਾਬਲਾ' 'ਚ ਨਿੰਜਾ, ਅੰਮ੍ਰਿਤ ਤੇ ਪਾਇਲ ਨੇ ਖੂਬ ਪਾਇਆ ਭੰਗੜਾ

channa mereya new song maqabla
04 July, 2017 03:31:42 PM

ਜਲੰਧਰ— ਪੰਜਾਬੀ ਫਿਲਮ 'ਚੰਨਾ ਮੇਰਿਆ' ਦਾ ਨਵਾਂ ਗੀਤ 'ਮੁਕਾਬਲਾ' ਰਿਲੀਜ਼ ਹੋਇਆ ਹੈ। ਗੀਤ ਨੂੰ ਨਿੰਜਾ ਨੇ ਆਪਣੀ ਖੂਬਸੂਰਤ ਆਵਾਜ਼ 'ਚ ਗਾਇਆ ਹੈ। ਗੀਤ ਦੇ ਬੋਲ ਪ੍ਰਦੀਪ ਮਲਕ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਸੋਨੂੰ ਰਾਮਗੜ੍ਹੀਆ ਨੇ ਦਿੱਤਾ ਹੈ। ਗੀਤ 'ਚ ਨਿੰਜਾ, ਅੰਮ੍ਰਿਤ ਮਾਨ, ਪਾਇਲ ਰਾਜਪੂਤ ਤੇ ਯੋਗਰਾਜ ਸਿੰਘ ਮਸਤੀ ਦੇ ਮੂਡ 'ਚ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।

ਜ਼ਿਕਰਯੋਗ ਹੈ ਕਿ 'ਚੰਨਾ ਮੇਰਿਆ' ਫਿਲਮ 14 ਜੁਲਾਈ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਪੰਕਜ ਬੱਤਰਾ ਨੇ ਕੀਤਾ ਹੈ, ਜਿਸ ਨੂੰ ਵਾਈਟ ਹਿੱਲ ਸਟੂਡੀਓਜ਼ ਤੇ ਜ਼ੀ ਸਟੂਡੀਓਜ਼ ਵਲੋਂ ਮਿਲ ਕੇ ਬਣਾਇਆ ਗਿਆ ਹੈ। ਫਿਲਮ 'ਚ ਕਰਮਜੀਤ ਅਨਮੋਲ ਤੇ ਬੀ. ਐੱਨ. ਸ਼ਰਮਾ ਵੀ ਮਜ਼ੇਦਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਇਸ ਦੇ ਗੀਤ ਵੀ ਹਰ ਇਕ ਦੀ ਜ਼ੁਬਾਨ 'ਤੇ ਹਨ।


Tags: Ninja Amrit Maan Payal Rajput Channa Mereya Yograj Singh Maqabla Pankaj Batra