FacebookTwitterg+Mail

ਸੰਨੀ ਦਿਓਲ ਤੇ ਕਰਿਸ਼ਮਾ ਕਪੂਰ ਨੇ ਰੇਲਵੇ ਅਦਾਲਤ ਦੇ ਫੈਸਲੇ ਨੂੰ ਦਿੱਤੀ ਚੁਣੌਤੀ

charges framed against sunny deol  karisma kapoor
20 September, 2019 09:17:55 AM

ਜੈਪੁਰ(ਬਿਊਰੋ)- ਬਾਲੀਵੁੱਡ ਦੇ ਅਭਿਨੇਤਾ ਤੇ ਸੰਸਦ ਮੈਂਬਰ ਸੰਨੀ ਦਿਓਲ ਲਈ ਨਵਾਂ ਪੁਆੜਾ ਖੜ੍ਹਾ ਹੋ ਸਕਦਾ ਹੈ। 22 ਸਾਲ ਪੁਰਾਣੇ ਮਾਮਲੇ ‘ਚ ਸੰਨੀ ਦਿਓਲ ਤੇ ਅਦਾਕਾਰਾ ਕਰਿਸ਼ਮਾ ਕਪੂਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਰੇਲਵੇ ਨੇ 1997 ‘ਚ ਆਈ ਫ਼ਿਲਮ ਦੀ ਸ਼ੂਟਿੰਗ ਦੌਰਾਨ ਚੇਨ ਖਿੱਚਣ ਦੇ ਮਾਮਲੇ ‘ਚ ਉਨ੍ਹਾਂ ਖਿਲਾਫ ਦੋਸ਼ ਤੈਅ ਕੀਤੇ ਹਨ। 1997 ‘ਚ ਫ਼ਿਲਮ ‘ਬਜਰੰਗ’ ਦੀ ਸ਼ੂਟਿੰਗ ਦੌਰਾਨ ਅਪਲਿੰਕ ਐਕਸਪ੍ਰੈਸ ਦੀ ਚੇਨ ਪੁਲਿੰਗ ਕਰਕੇ ਟਰੇਨ 25 ਮਿੰਟ ਲੇਟ ਹੋ ਗਈ ਸੀ। ਇਸ ਲਈ ਦੋਵਾਂ ਖਿਲਾਫ ਇਲਜ਼ਾਮ ਤੈਅ ਹੋਏ ਹਨ।

 
 
 
 
 
 
 
 
 
 
 
 
 
 

Photo failed

A post shared by Pankaj (@pbairwa) on Sep 19, 2019 at 3:13am PDT


ਗੁਰਦਾਰਸਪੁਰ ਤੋਂ ਸਾਂਸਦ ਸੰਨੀ ਦਿਓਲ ਬੁੱਧਵਾਰ ਨੂੰ ਕੇਸ ਦੇ ਸਿਲਸਿਲੇ ‘ਚ ਜੈਪੁਰ ਪਹੁੰਚੇ। ਸੰਨੀ ਤੇ ਕਰਿਸ਼ਮਾ ਤੋਂ ਇਲਾਵਾ ਸਟੰਟਮੈਨ ਟੀਨੂ ਵਰਮਾ ਤੇ ਸਤੀਸ਼ ਸ਼ਾਹ ਖਿਲਾਫ ਵੀ ਫ਼ਿਲਮ ਦੀ ਸ਼ੂਟਿੰਗ ਲਈ ਅਜਮੇਰ ਡਿਵੀਜ਼ਨ ਦੇ ਨਰੇਨਾ ਸਟੇਸ਼ਨ ‘ਚ ਐਂਟਰੀ ਕਰਨ ਦਾ ਇਲਜ਼ਾਮ ਲੱਗਿਆ। ਇਸ ਦੌਰਾਨ 2413-ਏ ਅਪਲਿੰਕ ਐਕਸਪ੍ਰੈਸ ਦੀ ਚੇਨ ਖਿੱਚੀ ਗਈ ਸੀ। ਇਸ ਕਰਕੇ ਰੇਲ 25 ਮਿੰਟ ਲੇਟ ਹੋ ਗਈ ਸੀ। ਮੰਗਲਵਾਰ ਨੂੰ ਕੋਰਟ ਨੇ ਤਿੰਨ ਗਵਾਹਾਂ ਨੂੰ ਜ਼ਮਾਨਤੀ ਵਾਰੰਟ ਨਾਲ 24 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਲਈ ਸੰਮਨ ਭੇਜਿਆ ਹੈ।


Tags: Sunny DeolKarisma KapoorChain Pulling Case

About The Author

manju bala

manju bala is content editor at Punjab Kesari