FacebookTwitterg+Mail

Karva Chauth 2019 : ਇਹ ਅਭਿਨੇਤਰੀਆਂ ਮਨਾਉਣਗੀਆਂ ਆਪਣਾ ਪਹਿਲਾ ਕਰਵਾ ਚੌਥ

charu asopa mohena kumari tv actress first karwa chauth
16 October, 2019 03:36:28 PM

ਨਵੀਂ ਦਿੱਲੀ (ਬਿਊਰੋ) — ਕਰਵਾ ਚੌਥ ਦਾ ਤਿਉਹਾਰ ਵਿਆਹੁਤਾ ਮਹਿਲਾਵਾਂ ਲਈ ਬਹੁਤ ਹੀ ਮਹੱਤਵ ਰੱਖਦਾ ਹੈ। ਇਸ ਦਿਨ ਸਾਰੀਆਂ ਵਿਆਹੁਤਾ ਮਹਿਲਾਵਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਟੀ. ਵੀ. ਇੰਡਸਟਰੀ 'ਚ ਵੀ ਕਰਵਾ ਚੌਥ ਨੂੰ ਲੈ ਕੇ ਕਾਫੀ ਕ੍ਰੇਜ ਰਹਿੰਦਾ ਹੈ। ਇਸ ਵਾਰ ਦਾ ਕਰਵਾ ਚੌਥ ਟੀ. ਵੀ. ਦੀਆਂ ਕਈ ਅਦਾਕਾਰਾਂ ਲਈ ਖਾਸ ਹੋਣ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਵਿਆਹ ਤੋਂ ਬਾਅਦ ਇਹ ਪਹਿਲਾ ਕਰਵਾ ਚੌਥ ਹੋਵੇਗਾ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਜੋੜੀਆਂ ਬਾਰੇ, ਜਿਨ੍ਹਾਂ ਦਾ ਇਹ ਪਹਿਲਾਂ ਕਰਵਾ ਚੌਥ ਹੈ :-

ਰਾਖੀ ਸਾਵੰਤ
ਰਾਖੀ ਸਾਵੰਤ ਆਪਣੇ ਵਿਆਹ ਨੂੰ ਲੈ ਕੇ ਹਾਲੇ ਵੀ ਸੁਰਖੀਆਂ 'ਚ ਬਣੀ ਹੋਈ ਹੈ। ਕੁਝ ਸਮੇਂ ਪਹਿਲਾਂ ਹੀ ਰਾਖੀ ਸਾਵੰਤ ਨੇ ਵਿਆਹ ਦਾ ਖੁਲਾਸਾ ਕੀਤਾ ਸੀ। ਉਸ ਦਾ ਵਿਆਹ ਪ੍ਰਾਈਵੇਟ ਸੈਰੇਮਨੀ 'ਚ ਹੋਈ ਸੀ। ਰਾਖੀ ਸਾਵੰਤ ਦੇ ਪਤੀ ਹਾਲੇ ਤੱਕ ਸਾਹਮਣੇ ਨਹੀਂ ਆਏ ਪਰ ਉਨ੍ਹਾਂ ਨੇ ਇਕ ਨਿੱਜੀ ਚੈਨਲ 'ਚ ਰਾਖੀ ਨਾਲ ਆਪਣੇ ਵਿਆਹ ਨੂੰ ਕੰਫਰਮ ਕੀਤਾ ਹੈ। ਰਾਖੀ ਲਈ ਇਹ ਕਰਵਾ ਚੌਥ ਬੇਹੱਦ ਹੀ ਖਾਸ ਹੈ।

Image result for Rakhi Sawant marriage pics

ਚਾਰੂ ਅਸੋਪਾ
ਸੁਸ਼ਮਿਤਾ ਸੇਨ ਨੇ ਭਰਾ ਰਾਜੀਵ ਸੇਨ ਤੇ ਟੀ. ਵੀ. ਅਦਾਕਾਰ ਚਾਰੂ ਅਸੋਪਾ 16 ਜੂਨ 2019 ਨੂੰ ਵਿਆਹ ਦੇ ਬੰਧਨ 'ਚ ਬੱਝੀ ਸੀ। ਉਸ ਦਾ ਵਿਆਹ ਡੇਸਟੀਨੇਸ਼ਨ ਵੈਡਿੰਗ ਸੀ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਚਾਰੂ ਅਪੋਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਦੇ ਪਹਿਲੇ ਕਰਵਾ ਚੌਥ ਦੇ ਸੈਲੀਬ੍ਰੇਸ਼ਨ ਲਈ ਫੈਨਜ਼ ਬੇਤਾਬ ਹਨ।

Charu Asopa and Rajeev Sen

ਪਾਰੂਲ ਚੌਹਾਲ
ਟੀ. ਵੀ. ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਅਦਾਕਾਰਾ ਪਾਰੂਲ ਚੌਹਾਨ ਦਸੰਬਰ 2018 'ਚ ਵਿਆਹ ਦੇ ਬੰਧਨ 'ਚ ਬੱਝੀ ਸੀ। ਉਨ੍ਹਾਂ ਨੇ ਆਪਣੇ ਪ੍ਰੇਮੀ ਚਿਰਾਗ ਠੱਕਰ ਨਾਲ ਵਿਆਹ ਕਰਵਾਇਆ ਸੀ। ਅਦਾਕਾਰਾ ਦੀ ਵੈਡਿੰਗ ਮੁੰਬਈ ਸਤਿਥ ਜੁਹੂ ਦੇ International Society for Krishna Consciousness ਮੰਦਰ 'ਚ ਹੋਈ। ਦੇਖਣਾ ਦਿਲਚਸਪ ਹੋਵੇਗਾ ਕਿ ਪਾਰੂਲ ਆਪਣਾ ਪਹਿਲਾ ਕਰਵਾ ਚੌਥ ਕਿਵੇਂ ਮਨਾਉਂਦੀ ਹੈ।

Image result for parul chauhan marriage pics

ਅਦਿੱਤੀ ਗੁਪਤਾ
ਟੀ. ਵੀ. ਸ਼ੋਅ 'ਕੁਬੂਲ ਹੈ' ਫੇਮ ਅਦਿੱਤੀ ਗੁਪਤਾ ਵੀ ਦਸੰਬਰ 2018 'ਚ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਉਸ ਨੇ ਪ੍ਰੇਮੀ ਕਰੀਬ ਚੋਪੜਾ ਨਾਲ ਵਿਆਹ ਕਰਵਾਇਆ ਸੀ। ਉਸ ਦਾ ਵੀ ਇਹ ਪਹਿਲਾ ਕਰਵਾ ਚੌਥ ਹੈ।

Image result for Additi Gupta marriage pics

ਮੋਹਿਨਾ ਕੁਮਾਰੀ
'ਯੇ ਰਿਸ਼ਤਾ ਕਯਾ ਕਹਿਲਤਾ ਹੈ' 'ਚ ਕ੍ਰਿਤੀ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਅਦਾਕਾਰਾ ਮੋਹਿਨਾ ਕੁਮਾਰੀ ਸਿੰਘ ਦਾ ਵੀ ਵਿਆਹ ਇਸੇ ਸਾਲ ਹੋਇਆ ਹੈ। ਸੋਮਵਾਰ ਨੂੰ ਮੋਹਿਨਾ ਨੇ ਪਾਰੰਪਰਿਕ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਮੋਹਿਨਾ ਦਾ ਵੀ ਇਹ ਪਹਿਲਾਂ ਕਰਵਾ ਚੌਥ ਹੋਵੇਗਾ।
Image result for Mohena Kumari marriage pics


Tags: Karva Chauth 2019Rakhi SawantCharu AsopaRajeev SenRakhi SawantParul ChauhanAdditi GuptaMohena KumariBollywood Celebrity

Edited By

Sunita

Sunita is News Editor at Jagbani.