FacebookTwitterg+Mail

CHD-ASR-CHD ਫਿਲਮ ਦਾ ਗੀਤ 'ਅੰਬਰਸਰ ਦੇ ਪਾਪੜ' 6 ਨੂੰ ਹੋਵੇਗਾ ਰਿਲੀਜ਼

chd asr chd song ambersar de paapad
04 May, 2019 02:38:48 PM

ਜਲੰਧਰ (ਬਿਊਰੋ) - ਆਪਣੇ ਨਿਰਮਾਣ ਪੜ੍ਹਾਂ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਆਗਾਮੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੇ ਟਰੇਲਰ ਨੇ ਜਿੱਥੇ ਹਰ ਪਾਸੇ ਧੂੰਮਾਂ ਪਾ ਦਿੱਤੀਆਂ ਹਨ, ਉਥੇ ਹੀ ਹੁਣ ਦਰਸ਼ਕਾਂ ਨੂੰ ਇਸ ਫਿਲਮ ਦੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ।ਦੱਸ ਦਈਏ ਕਿ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਦਾ ਪਹਿਲਾ ਗੀਤ 'ਅੰਬਰਸਰ ਦੇ ਪਾਪੜ' 6 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਡਿਊਟ ਗੀਤ ਨੂੰ ਗਿੱਪੀ ਗਰੇਵਾਲ ਤੇ ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਨੇ ਗਾਇਆ ਹੈ। ਇਸ ਗੀਤ ਨੂੰ ਗੀਤਕਾਰ ਮਨਿੰਦਰ ਕੈਲੇ ਨੇ ਕਲਮਬੱਧ ਕੀਤਾ ਹੈ। ਉੱਘੇ ਸੰਗੀਤਕਾਰ ਜਤਿੰਦਰ ਸ਼ਾਹ ਦੁਆਰਾ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਗਿਆ ਹੈ।

ਇਸ ਗੀਤ ਨੂੰ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ 'ਤੇ ਫਿਲਮਾਇਆ ਗਿਆ ਹੈ।ਦੱਸ ਦਈਏ ਕਿ ਦਰਸ਼ਕ ਇਸ ਗੀਤ ਦੀਆਂ ਕੁਝ ਲਾਈਨਾਂ ਫਿਲਮ ਦੇ ਟੀਜ਼ਰ ਤੇ ਟਰੇਲਰ ਵਿਚ ਵੀ ਸੁਣ ਚੁੱਕੇ ਹਨ ਤੇ ਹੁਣ ਇਸ ਪੂਰੇ ਗੀਤ ਦਾ ਆਨੰਦ ਦਰਸ਼ਕ 2 ਦਿਨਾਂ ਬਾਅਦ ਮਾਣ ਸਕਣਗੇ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਲਿਓਸਟਰਾਈਡ ਐਂਟਰਟੇਨਮੈਂਟ ਤੇ ਡ੍ਰੀਮ ਬੁੱਕ ਪ੍ਰੋਡਕਸਨ ਦੀ ਸਾਂਝੀ ਪੇਸਕਸ਼ ਹੈ, ਜਿਸ ਨੂੰ ਸੁਮੀਤ ਦੱਤ, ਅਨੁਪਮਾ ਕਾਟਕਰ ਤੇ ਈਆਰਾ ਦੱਤ ਨੇ ਪ੍ਰੋਡਿਊਸ ਕੀਤਾ ਹੈ। ਇਸ ਫਿਲਮ ਨੂੰ ਕਰਨ. ਆਰ. ਗੁਲੀਆਨੀ ਨੇ ਡਾਇਰੈਕਟ ਕੀਤਾ ਹੈ। ਜਦਕਿ ਡਾਇਲਾਗਸ ਤੇ ਸਕ੍ਰੀਨਪਲੇਅ ਨਰੇਸ਼ ਕਥੂਰੀਆ ਨੇ ਲਿਖੇ ਹਨ। 24 ਮਈ ਨੂੰ ਓਮਜੀ ਗਰੁੱਪ ਵੱਲੋਂ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।


Tags: Chandigarh Amritsar ChandigarhGippy GrewalSargun MehtaRajpal YadavKaran R GulianiSumit DuttNaresh KathooriaSunidhi Chauhan

Edited By

Lakhan

Lakhan is News Editor at Jagbani.