FacebookTwitterg+Mail

'ਚੀਟ ਇੰਡੀਆ' ਨੂੰ ਲੈ ਕੇ ਸੁਰਖੀਆਂ 'ਚ ਇਮਰਾਨ

cheat india
19 December, 2018 09:45:24 AM

ਮੁੰਬਈ(ਬਿਊਰੋ) : ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਇਨ੍ਹੀਂ ਦਿਨੀਂ ਆਪਣੀ ਫਿਲਮ 'ਚੀਟ ਇੰਡੀਆ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਟਰੇਲਰ ਤੋਂ ਬਾਅਦ ਹੁਣ ਫਿਲਮ ਦਾ ਇਕ ਹੋਰ ਪੋਸਟਰ ਰਿਲੀਜ਼ ਹੋਇਆ ਹੈ। ਇਸ 'ਚ ਇਮਰਾਨ ਕਿਸੇ ਰੋਮਾਂਟਿਕ ਅੰਦਾਜ਼ 'ਚ ਨਹੀਂ ਸਗੋਂ ਖਤਰਨਾਕ ਮੁਸਕਾਨ ਦੇ ਨਾਲ-ਨਾਲ 1000 ਰੁਪਏ ਦੇ ਨੋਟਾਂ ਨਾਲ ਬੈਠੇ ਨਜ਼ਰ ਆ ਰਹੇ ਹਨ। ਇਸ ਫਿਲਮ 'ਚ ਇਮਰਾਨ ਅਮੀਰਾਂ ਤੋਂ ਪੈਸੇ ਵਸੂਲ ਕੇ ਗਰੀਬ ਬੱਚਿਆਂ ਦੀ ਫੀਸ ਭਰਕੇ ਉਨ੍ਹਾਂ ਦੀ ਪੜ੍ਹਾਈ 'ਚ ਮਦਦ ਕਰਦੇ ਨਜ਼ਰ ਆਉਣਗੇ। 'ਚੀਟ ਇੰਡੀਆ' 'ਚ ਇਮਰਾਨ ਦਾ ਕਿਰਦਾਰ ਨੈਗਟਿਵ ਦੇ ਨਾਲ ਪੋਜ਼ਟਿਵ ਵੀ ਹੈ। ਇਮਰਾਨ ਲੰਬੇ ਸਮੇਂ ਤੋਂ ਪਰਦੇ ਤੋਂ ਦੂਰ ਰਹੇ ਹਨ ਤੇ ਇਸ ਦੇ ਨਾਲ ਉਨ੍ਹਾਂ ਦੀ ਧਮਾਕੇਦਾਰ ਵਾਪਸੀ ਦੀ ਉਮੀਦ ਹੈ।

Here comes the explosive #CheatIndiaPoster No.3. @itsbhushankumar @tanuj_garg @atulkasbekar @parveenshahani @ellipsisentt @Tseries @emraanhfilms #CheatIndia #NakalMeinHiAkalHai pic.twitter.com/WaMX8l0rit

— emraan hashmi (@emraanhashmi) December 17, 2018


ਦੱਸ ਦੇਈਏ ਕਿ ਇਮਰਾਨ ਦੀ ਫਿਲਮ 25 ਜਨਵਰੀ 2019 'ਚ ਰਿਲੀਜ਼ ਹੋਣੀ ਹੈ, ਜਿਸ ਨੂੰ ਲੈ ਕੇ ਇਮਰਾਨ ਖੁਦ ਵੀ ਕਾਫੀ ਐਕਸਾਈਟਿਡ ਹਨ। 'ਚੀਟ ਇੰਡੀਆ' ਦਾ ਪ੍ਰਮੋਸ਼ਨ ਉਹ ਅਗਲੇ ਸਾਲ ਯਾਨੀ 2019 ਦੀ ਸ਼ੁਰੂਆਤ 'ਚ ਕਰਨਗੇ।


Tags: Cheat India New Poster Deja Vu Bollywood Celebrity

Edited By

Sunita

Sunita is News Editor at Jagbani.