FacebookTwitterg+Mail

'ਚੀਟ ਇੰਡੀਆ' ਦਾ ਟਰੇਲਰ ਰਿਲੀਜ਼, ਖਿਲਾੜੀ ਬਣ ਕੇ ਪੈਸੇ ਕਮਾ ਰਿਹਾ ਹੈ ਇਮਰਾਨ

cheat india trailer
12 December, 2018 03:27:23 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਵੱਡੇ ਸਟਾਰ ਇਮਰਾਨ ਹਾਸ਼ਮੀ ਦੀ ਨਵੀਂ ਫਿਲਮ 'ਚੀਟ ਇੰਡੀਆ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦੀ ਕਹਾਣੀ 'ਚ ਦਿਖਾਇਆ ਜਾ ਰਿਹਾ ਕਿ ਭਾਰਤ 'ਚ ਕਿਸ ਤਰਾਂ ਕਾਲਜਾਂ ਅਤੇ ਯੂਨੀਵਰਸਿਟੀਜ਼ 'ਚ ਪੇਪਰਾਂ ਦਾ ਲੈਣ ਦੇਣ ਕੀਤਾ ਜਾਂਦਾ ਹੈ ਅਤੇ ਲੱਖਾਂ ਹੀ ਵਿਦਿਆਰਥੀਆਂ ਦਾ ਭਵਿੱਖ ਹਨੇਰੇ 'ਚ ਧੱਕ ਦਿੱਤਾ ਜਾਂਦਾ ਹੈ। ਫਿਲਮ 'ਚ ਲੀਡ ਰੋਲ ਦੀ ਭੂਮਿਕਾ ਇਮਰਾਨ ਹਾਸ਼ਮੀ ਅਤੇ ਸ਼੍ਰੀਆ ਧਨਵੰਥਰੇ ਨਿਭਾ ਰਹੇ ਹਨ। ਫਿਲਮ ਦਾ ਨਿਰਦੇਸ਼ਨ ਅਤੇ ਫਿਲਮ ਦੀ ਕਹਾਣੀ ਸੌਮਿਕ ਸੇਨ ਵੱਲੋਂ ਲਿਖੀ ਗਈ ਹੈ।



ਦੱਸ ਦੇਈਏ ਕਿ ਇਹ ਫਿਲਮ 25 ਜਨਵਰੀ 2019 'ਚ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋ ਰਹੀ ਹੈ। 'ਚੀਟ ਇੰਡੀਆ' ਨਾਂ ਦੀ ਇਹ ਫਿਲਮ ਟੀ-ਸੀਰੀਜ਼ ਦੇ ਬੈਨਰ ਨਾਲ ਮਾਰਕਿਟ 'ਚ ਲਿਆਂਦੀ ਜਾ ਰਹੀ ਹੈ। 'ਚੀਟ ਇੰਡੀਆ' ਦੇਸ਼ ਦੀ ਸਿੱਖਿਆ ਪ੍ਰਣਾਲੀ 'ਤੇ ਸਵਾਲ ਚੁੱਕਦੀ ਨਜ਼ਰ ਆ ਰਹੀ ਹੈ ਅਤੇ ਦਰਸਾ ਰਹੀ ਹੈ ਕਿ ਕਿਸ ਤਰਾਂ ਬੱਚਿਆਂ ਦੇ ਭਵਿੱਖ ਨੂੰ ਤਾਕ 'ਤੇ ਰੱਖ ਕੇ ਕੁੱਝ ਸੌਦਾ ਬਾਜ਼ ਸੌਦਾ ਕਰ ਬੈਠਦੇ ਹਨ।


Tags: Cheat India Trailer Emraan Hashmi Soumik Sen Bollywood Celebrity

Edited By

Sunita

Sunita is News Editor at Jagbani.