FacebookTwitterg+Mail

'ਬੇਬੀ ਡੌਲ' ਫੇਮ ਗਾਇਕਾ ਕਨਿਕਾ ਕਪੂਰ ਵਿਰੁੱਧ ਦਰਜ ਹੋਇਆ ਧੋਖਾਧੜੀ ਦਾ ਮਾਮਲਾ

cheating case against kanika kapoor
26 April, 2018 12:35:53 PM

ਨਵੀਂ ਦਿੱਲੀ(ਬਿਊਰੋ)— 2014 'ਚ ਰਿਲੀਜ਼ ਹੋਈ ਸੰਨੀ ਲਿਓਨ ਦੀ ਫਿਲਮ 'ਰਾਗਿਨੀ ਐੱਮ. ਐੱਮ. ਐੱਸ. 2' 'ਚ ਸੰਨੀ 'ਤੇ ਇਕ ਗੀਤ 'ਬੇਬੀ ਡੌਲ' ਫਿਲਮਾਇਆ ਗਿਆ ਸੀ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਇਸ ਗੀਤ ਨੂੰ ਗਾਇਕਾ ਕਨਿਕਾ ਕਪੂਰ ਨੇ ਗਾਇਆ ਸੀ। ਇਸ ਗੀਤ ਨੇ ਕਨਿਕਾ ਨੂੰ ਮਸ਼ਹੂਰ ਕਰ ਦਿੱਤਾ।

Punjabi Bollywood Tadka

ਹੁਣ ਇਕ ਖਬਰ ਸਾਹਮਣੇ ਆਈ ਹੈ, ਜਿਸ ਰਾਹੀਂ ਪਤਾ ਲੱਗਾ ਹੈ ਕਿ 'ਬੇਬੀ ਡੌਲ' ਫੇਮ ਗਾਇਕਾ ਕਨਿਕਾ ਕਪੂਰ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਸਲ 'ਚ ਬੁੱਧਵਾਰ ਨੂੰ ਆਗਰਾ ਦੇ ਅਲੀਗੜ੍ਹ 'ਚ ਕਨਿਕਾ ਅਤੇ ਉਨ੍ਹਾਂ ਦੇ ਨੋਇਡਾ ਸਥਿਤ ਮੈਨੇਜਰ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨੋਇਡਾ ਸਥਿਤ ਇਕ ਇਵੈਂਟ ਮੈਨੇਜਮੈਂਟ ਫਰਮ ਨੇ ਕਨਿਕਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ।

Punjabi Bollywood Tadka

ਇਕ ਖਬਰ ਮੁਤਾਬਕ ਬਾਨਾ ਦੇਵੀ ਪੁਲਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਕਨਿਕਾ ਅਤੇ ਉਨ੍ਹਾਂ ਦੀ ਮੈਨੇਜਰ ਸ਼ਰੂਤੀ ਅਤੇ ਮੁੰਬਈ ਸਥਿਤ ਇਵੈਂਟ ਮੈਨੇਜਮੈਂਟ ਕੰਪਨੀ ਦੇ ਮੈਨੇਜਰ ਸੰਤੋਸ਼ ਮਿਜਗਰ ਵਿਰੁੱਧ ਧਾਰਾ 420 ਅਤੇ 406 ਅਤੇ 507 ਦੇ ਤਹਿਤ ਸ਼ਿਕਾਇਤ ਦਰਜ ਕੀਤੀ ਗਈ ਹੈ।

Punjabi Bollywood Tadka

ਸ਼ਿਕਾਇਤ ਮੁਤਾਬਕ ਮਨੋਜ ਸ਼ਰਮਾ ਦੀ ਫਰਮ ਨੇ ਕਨਿਕਾ ਕਪੂਰ ਨੂੰ 22 ਜਨਵਰੀ ਨੂੰ ਅਲੀਗੜ੍ਹ 'ਚ ਇਕ ਐਗਜ਼ੀਬਿਸ਼ਨ 'ਚ ਪਰਫਾਰਮ ਕਰਨ ਲਈ 24.95 ਲੱਖ ਦੀ ਰਕਮ ਅਦਾ ਕੀਤੀ ਸੀ ਪਰ ਨਾ ਤਾਂ ਉਨ੍ਹਾਂ ਨੇ ਪਰਫਾਰਮ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਪੈਸੇ ਵਾਪਸ ਕੀਤੇ।

Punjabi Bollywood Tadka

ਮਨੋਜ ਸ਼ਰਮਾ ਨੇ ਕਿਹਾ ਕਿ ਉਹ ਕਨਿਕਾ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਕਰੇਗੀ, ਕਿਉਂਕਿ ਕਨਿਕਾ ਵਲੋਂ ਪਰਫਾਰਮੈਂਸ ਕੈਂਸਲ ਕੀਤੇ ਜਾਣ ਕਾਰਨ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਫਰਮ ਦੀ ਪ੍ਰਤਿਸ਼ਠਾ ਖਰਾਬ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕਨਿਕਾ ਨੇ 'ਬੇਬੀ ਡੌਲ', 'ਲਵਲੀ', 'ਚਿੱਟੀਆਂ ਕਲਾਈਆਂ' ਅਤੇ 'ਬੀਟ ਪੇ ਬੂਟੀ' ਵਰਗੇ ਹਿੱਟ ਗੀਤਾਂ ਨੂੰ ਆਵਾਜ਼ ਦਿੱਤੀ ਹੈ।

Punjabi Bollywood Tadka


Tags: Cheating Case Kanika KapoorSunny LeoneBaby DollRagini MMS 2

Edited By

Chanda Verma

Chanda Verma is News Editor at Jagbani.