FacebookTwitterg+Mail

Movie Review : ਪੈਸ਼ਨ, ਫੈਮਿਲੀ ਅਤੇ ਪਿਆਰ ਦਾ ਜ਼ਾਇਕਾ ਹੈ ਸੈਫ ਦੀ 'ਸ਼ੈੱਫ'

chef review
06 October, 2017 02:36:15 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਫਿਲਮ 'ਸ਼ੈੱਫ' ਅੱਜ ਯਾਨੀ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਫਿਲਮ 'ਚ ਸੈਫ ਅਲੀ ਖਾਨ, ਸਵਰ ਕਾਂਬਲੇ, ਪਦਮਪ੍ਰਿਆ ਜਾਨਕੀਰਮਨ, ਦਿਨੇਸ਼ ਪ੍ਰਭਾਕਰ, ਚੰਦਨ ਰਾਏ ਸਾਨਿਆਲ ਵਰਗੇ ਸਟਾਰ ਦਿਖਾਈ ਦੇ ਰਹੇ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।
ਕਹਾਣੀ
ਇਹ ਕਹਾਣੀ ਦਿੱਲੀ ਦੇ ਚਾਂਦਨੀ ਚੌਕ 'ਚ ਰਹਿਣ ਵਾਲੇ ਰੋਸ਼ਨ ਕਾਲੜਾ (ਸੈਫ ਅਲੀ ਖਾਨ) ਦੀ ਹੈ ਜਿਸਨੂੰ ਬਚਪਨ ਤੋਂ ਹੀ ਖਾਣਾ ਬਣਾਉਣ ਦਾ ਸ਼ੋਕ ਹੁੰਦਾ ਹੈ ਅਤੇ ਇਹ ਗੱਲ ਉਸਦੇ ਪਿਤਾ ਨੂੰ ਬਿਲਕੁੱਲ ਪਸੰਦ ਨਹੀਂ ਹੁੰਦੀ ਜਿਸ ਕਰਕੇ ਰੋਸ਼ਨ ਆਪਣੇ ਘਰ ਤੋਂ ਭੱਜ ਕੇ ਨਿਊਯਾਰਕ ਚਲਾ ਜਾਂਦਾ ਹੈ ਅਤੇ ਉੱਥੇ ਦੇ ਗਲੀ ਕਿਚਨ ਨਾਮਕ ਰੈਸਟੋਰੈਂਟ 'ਚ ਕੰਮ ਕਰਨ ਲੱਗ ਜਾਂਦਾ ਹੈ। ਉਸਦਾ ਵਿਆਹ ਰਾਧਾ ਮੇਨਨ (ਪਦਮਪ੍ਰਿਆ ਜਾਨਕੀਰਮਨ) ਨਾਲ ਹੁੰਦਾ ਹੈ ਅਤੇ ਦੋਵਾਂ ਦਾ ਬੇਟਾ ਅਰਮਾਨ (ਸਵਰ ਕਾਂਬਲੇ) ਹੈ ਪਰ ਕਿਸੇ ਕਾਰਨ ਰਾਧਾ ਅਤੇ ਰੋਸ਼ਨ ਵਿਚਕਾਰ ਤਲਾਕ ਹੋ ਜਾਂਦਾ ਹੈ। ਦੋਵੇਂ ਵੱਖ-ਵੱਖ ਰਹਿਣਾ ਸ਼ੁਰੂ ਕਰ ਦਿੰਦੇ ਹਨ। ਅਰਮਾਨ ਮਾਂ ਨਾਲ ਕੇਰਲ ਰਹਿੰਦਾ ਹੈ ਅਤੇ ਰੋਸ਼ਨ ਨਿਊਯਾਰਕ 'ਚ ਰਹਿੰਦਾ ਹੈ। ਨਿਊਯਾਰਕ 'ਚ ਰੋਸ਼ਨ 'ਚ ਨਾਲ ਕੁਝ ਅਜਿਹਾ ਹੁੰਦਾ ਹੈ ਕਿ ਜਿਸ ਵਜ੍ਹਾ ਕਰਕੇ ਉਸਨੂੰ ਭਾਰਤ ਵਾਪਸ ਆਉਣਾ ਪੈਂਦਾ ਹੈ ਅਤੇ ਫਿਰ ਉਹ ਕੇਰਲ ਜਾ ਕੇ ਆਪਣੇ ਬੇਟੇ ਨਾਲ ਕੁਝ ਸਮਾਂ ਬਤੀਤ ਕਰਦਾ ਹੈ। ਕਹਾਣੀ 'ਚ ਮੌੜ ਉਸ ਸਮੇਂ ਆਉਂਦਾ ਹੈ ਜਦੋਂ ਬੀਜੂ (ਮਿਲਿੰਦ ਸੋਮਨ) ਦੀ ਐਂਟਰੀ ਹੁੰਦੀ ਹੈ। ਇਸ ਤੋਂ ਇਲਾਵਾ ਬਾਕੀ ਦੀ ਕਹਾਣੀ ਦਾ ਪਤਾ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।
ਕਮਜ਼ੋਰ ਕੜੀਆਂ
ਫਿਲਮ ਦਾ ਟ੍ਰੀਟਮੈਂਟ ਅਰਬਨ ਸਟਾਈਲ ਦਾ ਹੈ ਜਿਸਦੀ ਵਜ੍ਹਾ ਕਰਕੇ ਇਹ ਸ਼ਾਇਦ ਹਰ ਤਬਕੇ ਨੂੰ ਪਸੰਦ ਨਾ ਆਏ। ਫਿਲਮ 'ਚ ਟ੍ਰਿਪਲ ਮਸਾਲਾ ਨਹੀਂ ਦਿਖਾਇਆ ਗਿਆ ਜੋ ਸ਼ਾਇਦ ਮਸਾਲਾ ਪ੍ਰੇਮੀਆਂ ਪਸੰਦ ਨਾ ਆਏੇ। ਫਿਲਮ ਦਾ ਕਲਾਈਮੈਕਸ ਹੋਰ ਜ਼ਿਆਦਾ ਜ਼ਬਰਦਸਤ ਬਣਾਇਆ ਜਾ ਸਕਦਾ ਸੀ, ਜਿਸਨੂੰ ਬਦਲਿਆ ਜਾਂਦਾ ਤਾਂ ਕਹਾਣੀ ਹੋਰ ਸਟੀਕ ਹੋ ਜਾਂਦੀ।
ਬਾਕਸ ਆਫਿਸ
ਫਿਲਮ ਦਾ ਬਜਟ ਕਰੀਬ 30-40 ਕਰੋੜ ਦੱਸਿਆ ਜਾ ਰਿਹਾ ਹੈ। ਇਸ ਫਿਲਮ ਦੇ ਡਿਸਟ੍ਰੀਬਿਊਸ਼ਨ ਰਾਈਟਸ, ਡਿਜੀਟਲ ਅਤੇ ਲਾਈਵ ਸਟ੍ਰੀਮਿੰਗ ਰਾਈਟਸ ਪਹਿਲਾਂ ਹੀ ਵੇਚੇ ਜਾ ਚੁੱਕੇ ਹਨ ਜਿਸ ਲਿਹਾਜ ਨਾਲ ਫਿਲਮ ਦੀ ਭਰਪਾਈ ਹੋ ਜਾਵੇਗੀ। ਫਿਲਮ ਨੂੰ ਕਰੀਬ 1000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਦੇਖਣਾ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਦਿਖਾ ਪਾਉਂਦੀ ਹੈ ਜਾਂ ਨਹੀਂ।


Tags: Chef Saif Ali Khan Padmapriya Janakira Dhanish Karthik Review Hindi film