FacebookTwitterg+Mail

ਸਾਬਕਾ ਮਿਸ ਯੂਨੀਵਰਸ ਚੇਲਸੀ ਸਮਿਥ ਦਾ 45 ਸਾਲ ਦੀ ਉਮਰ 'ਚ ਦਿਹਾਂਤ, ਸੁਸ਼ਮਿਤਾ ਨੇ ਜ਼ਾਹਰ ਕੀਤਾ ਦੁੱਖ

chelsi smith death
10 September, 2018 04:04:50 PM

ਮੁੰਬਈ (ਬਿਊਰੋ)— ਸ਼ਨੀਵਾਰ ਨੂੰ ਸਾਲ 1995 'ਚ ਮਿਸ ਯੂਨੀਵਰਸ ਬਣੀ ਚੇਲੀ ਸਮਿਥ ਦਾ 45 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਸੁਸ਼ਮਿਤਾ ਨੇ ਚੇਲਸੀ ਦੇ ਦਿਹਾਂਤ 'ਤੇ ਦੁੱਖ ਜ਼ਾਹਰ ਕੀਤਾ ਹੈ। ਚੇਲਸੀ ਦੇ ਲੀਵਰ ਕੈਂਸਰ ਦੀ ਵਜ੍ਹਾ ਕਾਰਨ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਸੀ। ਯੂ. ਐੱਸ. ਨੂੰ ਰੀਪ੍ਰੇਜ਼ੈਂਟ ਕਰਦੀ ਹੋਈ ਚੇਲਸੀ ਸਮਿਥ ਨੇ ਸਾਲ 1995 'ਚ ਮਿਸ ਯੂਨੀਵਰਸ ਦਾ ਤਾਜ਼ ਆਪਣੇ ਨਾਂ ਕੀਤਾ ਸੀ।

Punjabi Bollywood Tadka
ਮਿਸ ਯੂਨੀਵਰਸ ਚੇਲਸੀ ਸਮਿਥ ਦਾ ਹੋਇਆ ਦਿਹਾਂਤ
ਅਮਰੀਕਾ ਦੀ ਸਾਲ 1995 'ਚ ਚੁਣੀ ਗਈ ਮਿਸ ਯੂਨੀਵਰਸ ਚੇਲਸੀ ਸਮਿਥ ਦੇ ਦਿਹਾਂਤ 'ਤੇ ਭਾਰਤ ਦੀ ਮਿਸ ਯੂਨੀਵਰਸ ਰਹੀ ਸੁਸ਼ਮਿਤਾ ਸੇਨ ਨੇ ਐਤਵਾਰ ਨੂੰ ਟਵੀਟ ਕਰ ਕੇ ਦੁੱਖ ਜ਼ਾਹਰ ਕੀਤਾ। ਸੁਸ਼ਮਿਤਾ ਨੇ ਇਕ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਕੀਤਾ, ''ਮੈਨੂੰ ਉਨ੍ਹਾਂ ਦੀ ਮੁਸਕਾਨ ਅਤੇ ਉਨ੍ਹਾਂ ਦੀ ਸ਼ਖਸੀਅਤ ਬੇਹੱਦ ਪਸੰਦ ਸੀ। ਮੇਰੀ ਪਿਆਰੀ ਦੋਸਤ ਦੀ ਆਤਮਾ ਨੂੰ ਸ਼ਾਮਤੀ ਮਿਲੇ। ਮਿਸ ਯੂਨੀਵਰਸ 1995 ਸਮਿਥ।'' ਤਸਵੀਰ 'ਚ ਸੁਸ਼ਮਿਤਾ ਸੇਨ ਨੂੰ ਚੇਲਸੀ ਨੂੰ ਮਿਸ ਯੂਨੀਵਰਸ ਦਾ ਤਾਜ਼ ਪਾਉਂਦੇ ਦੇਖਿਆ ਜਾ ਸਕਦਾ ਹੈ।

Punjabi Bollywood Tadka
ਸੁਸ਼ਮਿਤਾ ਨੇ ਸਾਲ 1994 'ਚ ਪਹਿਨਿਆ ਸੀ ਤਾਜ਼
ਤੁਹਾਨੂੰ ਦੱਸ ਦੇਈਏ ਕਿ ਸਾਲ 1995 'ਚ ਮਿਸ ਯੂਨੀਵਰਸ ਰਹੀ ਚੇਲਸੀ ਸਮਿਥ ਨੂੰ ਸੁਸ਼ਮਿਤਾ ਸੇਨ ਨੇ ਤਾਜ਼ ਪਹਿਨਾਇਆ ਸੀ। ਸੁਸ਼ਮਿਤਾ ਨੇ ਇਸ ਮੁਕਾਬਲੇ ਨੂੰ ਸਾਲ 1994 'ਚ ਜਿੱਤਿਆ ਸੀ। ਸੁਸ਼ਮਿਤਾ ਤੋਂ ਇਲਾਵਾ ਟੀ. ਵੀ. ਸਟਾਰ ਸ਼ੇਨਾ ਮਾਕਲਰ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ, ''ਇਹ ਦੁੱਖ ਦਾ ਸਮਾਂ ਹੈ। ਮੈਨੂੰ ਇਹ ਲਿਖਦੇ ਹੋਏ ਦੁੱਖ ਹੋ ਰਿਹਾ ਹੈ। ਮੇਰੀ ਖੂਬਸੂਰਤ ਦੋਸਤ ਹੁਣ ਸਾਡੇ ਵਿਚਕਾਰ ਨਹੀਂ ਹੈ।'' ਸਮਿਥ ਕਈ ਟੀ. ਵੀ. ਸ਼ੋਅਜ਼ 'ਤੇ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।


Tags: Chelsi Smith DeathAmerican ActressSushmita SenShanna Moakler

Edited By

Chanda Verma

Chanda Verma is News Editor at Jagbani.