FacebookTwitterg+Mail

ਰੇਸ਼ਮ ਅਨਮੋਲ ਦਾ 'ਚੇਤੇ ਕਰਦਾ-2' ਗੀਤ ਯੂ-ਟਿਊਬ 'ਤੇ 3 ਮਿਲੀਅਨ ਵਾਰ ਦੇਖਿਆ ਗਿਆ

06 February, 2017 03:17:40 PM
ਜਲੰਧਰ- ਪੰਜਾਬੀਆਂ ਦਾ ਚਾਕਲੇਟੀ ਕਲਾਕਾਰ ਰੇਸ਼ਮ ਸਿੰਘ ਅਨਮੋਲ ਇਕ ਤੋਂ ਬਾਅਦ ਇਕ ਗੀਤ ਨਾਲ ਚਰਚਾ ਵਿਚ ਹੈ। ਉਸ ਦੇ ਨਵੇਂ ਗੀਤ 'ਚੇਤੇ ਕਰਦਾ-2' ਨੇ ਵੱਖਰੇ ਹੀ ਮਾਪਦੰਡ ਸਥਾਪਿਤ ਕਰ ਦਿੱਤੇ ਹਨ। ਰਿਲੀਜ਼ ਹੋਣ ਦੇ ਕੁਝ ਹੀ ਦਿਨਾਂ ਬਾਅਦ ਯੂ-ਟਿਊਬ 'ਤੇ ਲੱਗਭਗ ਤਿੰਨ ਮਿਲੀਅਨ ਵਾਰ ਇਸ ਨੂੰ ਦੇਖਿਆ ਗਿਆ ਹੈ। ਇਸ ਗੀਤ ਨੂੰ ਗੀਤਕਾਰ ਸੁਖਬੀਰ ਰੱਤੋਕੇ ਨੇ ਲਿਖਿਆ ਹੈ ਅਤੇ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ।
ਜਿੱਥੇ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਨੇ ਮਿਆਰੀ ਵੀਡੀਓ ਫਿਲਮਾਂਕਣ ਕਰਕੇ ਗੀਤ ਦੀ ਅਹਿਮੀਅਤ ਨੂੰ ਹੋਰ ਵਧਾਇਆ ਹੈ, ਉਥੇ ਅੱਜ ਦੇ ਸਭ ਤੋਂ ਚਰਚਿਤ ਰੈਪਰ ਫਤਿਹ ਦੀ ਅਪੀਅਰੈਂਸ ਨੇ ਗੀਤ ਦੀ ਸਫਲਤਾ ਵਿਚ ਵੱਡਾ ਹਿੱਸਾ ਪਾਇਆ ਹੈ। ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਸਮੁੱਚੀ ਟੀਮ ਨੇ ਆਪੋ ਆਪਣੀ ਜ਼ਿੰਮੇਵਾਰੀ ਬਹੁਤ ਹੀ ਬਾਖੂਬੀ ਨਿਭਾਈ, ਜਿਸ ਕਾਰਨ ਇਹ ਗੀਤ ਸਰੋਤਿਆਂ ਦੇ ਦਿਲਾਂ ਤੱਕ ਪਹੁੰਚ ਸਕਿਆ ਹੈ।

Tags: Chete Karda 2 Resham Singh Anmol youtubeਰੇਸ਼ਮ ਅਨਮੋਲਚੇਤੇ ਕਰਦਾ 2

About The Author

Anuradha Sharma

Anuradha Sharma is News Editor at Jagbani.