FacebookTwitterg+Mail

ਵਿਆਹ ਤੋਂ ਬਾਅਦ ਮੇਘਨਾ ਗੁਲਜ਼ਾਰ ਦੀ ਫਿਲਮ 'ਛਪਾਕ' 'ਚ ਕੰਮ ਕਰੇਗੀ ਦੀਪਿਕਾ

chhapaak
24 December, 2018 02:51:48 PM

ਮੁੰਬਈ(ਬਿਊਰੋ)— ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਰਣਵੀਰ ਸਿੰਘ ਤੇ ਦੀਪਿਕਾ ਆਪਣੇ ਕੰਮ ਕਰਨ ਦੇ ਮੂਡ 'ਚ ਵਾਪਿਸ ਆ ਗਏ ਹਨ। ਜਿੱਥੇ ਰਣਵੀਰ ਵਿਆਹ ਤੋਂ ਬਾਅਦ ਰੋਹਿਤ ਸ਼ੈੱਟੀ ਨਾਲ 'ਸਿੰਬਾ' ਦਾ ਪ੍ਰਮੋਸ਼ਨ ਕਰ ਰਹੇ ਹਨ, ਉੱਥੇ ਹੀ ਦੀਪਿਕਾ ਨੇ ਆਪਣੇ ਅਗਲੇ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਹੈ।

 

ਦੀਪਿਕਾ ਨੇ ਟਵਿਟਰ 'ਤੇ ਪੋਸਟ ਕੀਤਾ ਕਿ ਉਹ ਵਿਕ੍ਰਾਂਤ ਮੈਸੀ ਨਾਲ ਮੇਘਨਾ ਗੁਲਜ਼ਾਰ ਦੀ ਡਾਇਰੈਕਸ਼ਨ 'ਚ ਫੌਕਸ ਸਟਾਰ ਸਟੂਡੀਓਜ਼ ਦੀ ਫ਼ਿਲਮ 'ਛਪਾਕ' ਕਰਨ ਵਾਲੀ ਹੈ। ਇਹ ਫ਼ਿਲਮ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਦੀ ਕਹਾਣੀ ਹੈ ਜਿਸ ਬਾਰੇ ਦੀਪਿਕਾ ਨੇ ਹੀ ਟਵੀਟ ਕੀਤਾ ਹੈ। ਆਪਣੇ ਟਵੀਟ 'ਚ ਦੀਪਿਕਾ ਨੇ ਫੋਕਸ ਸਟਾਰ, ਮੇਘਨਾ ਤੇ ਮੈਸੀ ਨੂੰ ਟੈਗ ਕੀਤਾ ਹੈ।

 

ਮੇਘਨਾ ਨੂੰ ਇਸ ਫ਼ਿਲਮ ਦੇ ਟਾਈਟਲ ਦਾ ਆਈਡੀਆ ਆਪਣੇ ਪਿਤਾ ਗੁਲਜ਼ਾਰ ਤੋਂ ਮਿਲਿਆ।


Tags: ChhapaakDeepika PadukoneMeghna GulzarChhapaak

About The Author

manju bala

manju bala is content editor at Punjab Kesari