FacebookTwitterg+Mail

'ਛਪਾਕ' ਦੀ ਪਹਿਲੀ ਝਲਕ ਦੇਖ ਭਾਵੁਕ ਹੋਏ ਦੀਪਿਕਾ ਦੇ ਫੈਨਜ਼

chhapaak
25 March, 2019 03:44:55 PM

ਜਲੰਧਰ(ਬਿਊਰੋ)— ਮੇਘਨਾ ਗੁਲਜ਼ਾਰ ਦੀ ਫਿਲਮ 'ਛਪਾਕ' ਦਾ ਫਰਸਟ ਲੁੱਕ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਐਸਿਡ ਅਟੈਕ ਲਕਸ਼ਮੀ ਅੱਗਰਵਾਲ ਦੀ ਜ਼ਿੰਦਗੀ 'ਤੇ ਬਣੀ ਇਸ ਫਿਲਮ 'ਚ ਦੀਪੀਕਾ ਪਾਦੁਕੋਣ ਲੀਡ ਕਿਰਦਾਰ ਨਿਭਾ ਰਹੀ ਹੈ। ਦੀਪਿਕਾ ਨੇ ਆਪਣੇ ਟਵਿਟਰ ਅਕਾਂਊਟ 'ਤੇ ਫਿਲਮ ਦਾ ਪਹਿਲਾ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਕਿ ਮਾਲਤੀ ਦਾ ਕਿਰਦਾਰ ਹਮੇਸ਼ਾ ਮੇਰੇ ਨਾਲ ਰਹੇਗਾ। ਅੱਜ ਤੋਂ ਫਿਲਮ ਦਾ ਸ਼ੂਟ ਸ਼ੁਰੂ ਹੋਇਆ। ਦੀਪਿਕਾ ਦਾ ਲੁੱਕੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਦੀਪਿਕਾ ਦੇ ਕੰਮ ਤੋਂ ਇੰਨ੍ਹੇ ਜ਼ਿਆਦਾ ਖੁਸ਼ ਹਨ ਕਿ ਉਨ੍ਹਾਂ ਨੇ ਹੁਣ ਤੋਂ ਹੀ ਦੀਪਿਕਾ ਨੂੰ ਨੈਸ਼ਨਲ ਐਵਾਰਡ ਦਾ ਜੇਤੂ ਘੋਸ਼ਿਤ ਕਰ ਦਿੱਤਾ ਹੈ। ਟਵਿਟਰ 'ਤੇ ਇਕ ਯੂਜ਼ਰ ਨੇ ਦੀਪਿਕਾ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਕ ਸੁਪਰਸਟਾਰ ਲਈ ਇਸ ਤੋਂ ਜ਼ਿਆਦਾ ਬਹਾਦਰੀ ਦਾ ਕੰਮ ਅਤੇ ਕੀ ਹੋਵੇਗਾ ਕਿ ਉਹ ਅਜਿਹਾ ਚੈਲੇਂਜਿੰਗ ਰੋਲ ਚੁਣੇ। ਇਹ ਫਿਲਮ ਵਿਨਰ ਹੈ, ਬਿਨਾਂ ਕਿਸੇ ਸ਼ੱਕ।


ਉੱਥੇ ਹੀ ਦੂਜੇ ਯੂਜ਼ਰ ਨੇ ਲਿਖਿਆ ਕਿ ਮੈਂ ਫਿਲਮ ਦਾ ਪੋਸਟਰ ਦੇਖ ਕੇ ਭਾਵੁਕ ਹੋ ਗਿਆ ਹਾਂ। ਇਸ ਦੀ ਰਿਲੀਜ਼ਿੰਗ ਦਾ ਵੇਟ ਕਰ ਰਿਹਾ ਹਾਂ।


ਟਵਿਟਰ ਤੋਂ ਇਲਾਵਾ ਫੇਸਬੁੱਕ 'ਤੇ ਵੀ ਦੀਪਿਕਾ ਦਾ ਲੁੱਕ ਛਾਇਆ ਹੋਇਆ ਹੈ। ਫੇਸਬੁੱਕ ਦੇ ਇਕ ਯੂਜ਼ਰ ਨੇ ਲਿਖਿਆ,''ਦੀਪੂ ਤੁਸੀਂ ਇਸ ਰੋਲ ਲਈ ਪੱਕਾ ਨੈਸ਼ਨਲ ਐਵਾਰਡ ਜੀਤੋਗੇ।''
Punjabi Bollywood Tadka
ਦੱਸ ਦੇਈਏ ਕਿ ਫਿਲਮ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ। ਤੇਜ਼ਾਬ ਪੀੜਤਾ ਦੀ ਜ਼ਿੰਦਗੀ 'ਤੇ ਬਣੀ ਇਸ ਫਿਲਮ 'ਚ ਦੀਪਿਕਾ ਲੀਡ ਰੋਲ ਨਿਭਾ ਰਹੀ ਹੈ। ਦੀਪਿਕਾ ਪਹਿਲੀ ਵਾਰ ਡਾਇਰੈਕਟਰ ਮੇਘਨਾ ਗੁਲਜ਼ਾਰ ਨਾਲ ਕੰਮ ਕਰ ਰਹੀ ਹੈ।


Tags: ChhapaakDeepika PadukoneTwitterBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.