FacebookTwitterg+Mail

ਤੇਜ਼ਾਬ ਪੀੜਤਾ ਦੀ ਵਕੀਲ ਨੂੰ ਸਿਹਰਾ ਦਿੱਤੇ ਜਾਣ ਤੱਕ ‘ਛਪਾਕ’ ਦੀ ਸਕ੍ਰੀਨਿੰਗ ’ਤੇ ਰੋਕ

chhapaak
12 January, 2020 09:13:48 AM

ਨਵੀਂ ਦਿੱਲੀ (ਭਾਸ਼ਾ)-ਦਿੱਲੀ ਹਾਈ ਕੋਰਟ ਨੇ ਦੀਪਿਕਾ ਪਾਦੁਕੋਣ ਦੀ ਅਦਾਕਾਰੀ ਵਾਲੀ ਫਿਲਮ ‘ਛਪਾਕ’ ਦੀ ਸਕ੍ਰੀਨਿੰਗ ’ਤੇ ਉਦੋਂ ਤੱਕ ਰੋਕ ਲਾ ਦਿੱਤੀ ਹੈ, ਜਦੋਂ ਤੱਕ ਇਸ ਦੇ ਨਿਰਮਾਤਾ ਤੇਜ਼ਾਬ ਪੀੜਤਾ ਲਕਸ਼ਮੀ ਅਗਰਵਾਲ ਦੀ ਵਕੀਲ ਅਰਪਨਾ ਭੱਟ ਨੂੰ ਫਿਲਮ ਵਿਚ ਸਿਹਰਾ ਨਹੀਂ ਦਿੰਦੇ। ਅਦਾਲਤ ਨੇ ਫਿਲਮ ਦੀ ਨਿਰਦੇਸ਼ਕ ਮੇਘਨਾ ਗੁਲਜ਼ਾਰ ਅਤੇ ਨਿਰਮਾਤਾ ਫਾਕਸ ਸਟਾਰ ਸਟੂਡੀਓਜ਼ ਨੂੰ ਨਿਰਦੇਸ਼ ਦਿੱਤਾ ਕਿ ਉਹ ਲਕਸ਼ਮੀ ਅਗਰਵਾਲ ਦੇ ਮੁਕੱਦਮੇ ਦੀ ਪੈਰਵੀ ਕਰਨ ਵਾਲੀ ਵਕੀਲ ਅਰਪਨਾ ਭੱਟ ਵੱਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਨ ਵਾਲੀ ਲਾਈਨ ਫਿਲਮ ਦੇ ਓਪਨਿੰਗ ਕ੍ਰੈਡਿਟ ਵਿਚ ਲਿਖ ਕੇ ਉਸ ਨੂੰ ਸਿਹਰਾ ਦੇਣ। ਨਿਰਮਾਤਾ ਇਸ ਗੱਲ ਲਈ ਨਹੀਂ ਮੰਨ ਰਹੇ ਹਨ। ਮਾਣਯੋਗ ਜੱਜਾਂ ਨੇ ਹੁਕਮ ਦਿੱਤਾ ਕਿ ਜਦ ਤੱਕ ਉਕਤ ਲਾਈਨ ਨਹੀਂ ਲਿਖੀ ਜਾਂਦੀ, ਫਿਲਮ ਨੂੰ ਕੇਬਲ ਟੀ. ਵੀ., ਡੀ. ਟੀ. ਐੱਚ., ਇੰਟਰਨੈੱਟ ਅਤੇ ਹੋਰ ਕਿਸੇ ਵੀ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਰਿਲੀਜ਼ ਨਹੀਂ ਕੀਤਾ ਜਾ ਸਕਦਾ।
 


Tags: Chhapaak Screening StoppedDeepika PadukoneVikrant MasseyMeghna Gulzar

About The Author

manju bala

manju bala is content editor at Punjab Kesari