FacebookTwitterg+Mail

ਦੀਪਿਕਾ ਦੀ 'ਛਪਾਕ' ਬਣਾਉਣ ਵਾਲਿਆਂ ਖਿਲਾਫ ਦਿੱਲੀ ਹਾਈਕੋਰਟ 'ਚ ਮਾਣਹਾਨੀ ਦੀ ਪਟੀਸ਼ਨ

chhapaak row contempt plea against makers in delhi hc
23 January, 2020 09:09:30 AM

ਨਵੀਂ ਦਿੱਲੀ (ਬਿਊਰੋ) : ਵਕੀਲ ਅਪਰਨਾ ਭੱਟ ਨੇ ਫਿਲਮ 'ਛਪਾਕ' ਦੇ ਨਿਰਮਾਤਾਵਾਂ ਤੇ ਅਦਾਕਾਰਾ ਦੀਪਿਕਾ ਪਾਦੂਕੋਣ ਖਿਲਾਫ ਹਾਈਕੋਰਟ 'ਚ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਫਿਲਮ ਨਿਰਮਾਤਾਵਾਂ ਖਿਲਾਫ ਫਿਲਮ ਦੇ ਨਿਰਮਾਣ 'ਚ ਯੋਗਦਾਨ ਲਈ ਵਕੀਲ ਅਪਰਨਾ ਭੱਟ ਨੂੰ ਉਚਿੱਤ ਕ੍ਰੈਡਿਟ ਦੇਣ ਦੇ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਫਿਲਮ ਨਿਰਮਾਤਾਵਾਂ ਖਿਲਾਫ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਅਪਰਨਾ ਭੱਟ ਨੇ ਤੇਜ਼ਾਬੀ ਹਮਲੇ ਦੀ ਸ਼ਿਕਾਰ ਲਕਸ਼ਮੀ ਅਗਰਵਾਲ ਦੀ ਨੁਮਾਇੰਦਗੀ ਕੀਤੀ ਸੀ, ਜਿਸ ਦੀ ਜ਼ਿੰਦਗੀ ਇਸ 'ਤੇ ਫਿਲਮ ਅਧਾਰਿਤ ਹੈ।

ਅਰਪਨਾ ਭੱਟ ਨੇ ਆਈ. ਏ. ਐਨ. ਐਸ. ਨੂੰ ਫੋਨ 'ਤੇ ਦੱਸਿਆ, “ਮੈਂ ਇਹ ਪਟੀਸ਼ਨ ਦਾਇਰ ਕੀਤੀ ਹੈ ਕਿਉਂਕਿ ਨਿਰਮਾਤਾਵਾਂ ਨੇ ਫਿਲਮ ਦੀ ਕਾਪੀ 'ਚ ਕ੍ਰੈਡਿਟ ਸ਼ਾਮਲ ਨਹੀਂ ਕੀਤਾ, ਜੋ ਅੰਤਰਰਾਸ਼ਟਰੀ ਪੱਧਰ 'ਤੇ ਦਿਖਾਈ ਜਾ ਰਹੀ ਹੈ।'' ਇਸ ਤੋਂ ਪਹਿਲਾਂ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਲਕਸ਼ਮੀ ਅਗਰਵਾਲ ਦੇ ਵਕੀਲ ਅਪਰਨਾ ਭੱਟ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ 'ਛਪਾਕ' ਦੀ ਰਿਹਾਈ 'ਤੇ ਵਕੀਲ ਅਰਪਨਾ ਭੱਟ ਨੂੰ ਸਿਹਰਾ ਦਿੱਤੇ, ਬਿਨਾਂ ਰੋਕ ਲਾ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਫਿਲਮ 'ਚ ਕ੍ਰੈਡਿਟ ਦਿੱਤਾ ਗਿਆ ਸੀ।


Tags: ChhapaakContempt Plea Against MakersDelhi HCAparna BhatFiled Contempt PetitionDeepika Padukone

Edited By

Sunita

Sunita is News Editor at Jagbani.