FacebookTwitterg+Mail

ਟਰੇਲਰ ਰਿਲੀਜ਼ ਦੌਰਾਨ ਸਟੇਜ 'ਤੇ ਸਭ ਦੇ ਸਾਹਮਣੇ ਰੋਣ ਲੱਗੀ ਦੀਪਿਕਾ ਪਾਦੂਕੋਣ

chhapaak trailer out deepika padukone
10 December, 2019 03:56:23 PM

ਨਵੀਂ ਦਿੱਲੀ(ਬਿਊਰੋ) : ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। 2 ਮਿੰਟ 19 ਸੈਕਿੰਡ ਦੇ ਇਸ ਟਰੇਲਰ ਨੂੰ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਦੀਪਿਕਾ ਦੀ ਐਕਟਿੰਗ, ਉਸ ਦੀ ਲੁੱਕ ਅਤੇ ਐਸਿਡ ਸਰਵਾਈਵਰ ਵਾਲੀ ਉਸ ਦੀ ਕਹਾਣੀ ਤੁਹਾਨੂੰ ਅੰਦਰ ਤੱਕ ਹਿਲਾ ਦੇਵੇਗੀ। ਇਸ ਟਰੇਲਰ ਨੂੰ ਦੇਖ ਕੇ ਨਾ ਸਿਰਫ ਫੈਨਜ਼ ਭਾਵੁਕ ਹੋਏ ਸਗੋਂ ਦੀਪਿਕਾ ਪਾਦੂਕੋਣ ਖੁੱਦ ਵੀ ਰੋ ਪਈ। ਟਰੇਲਰ ਰਿਲੀਜ਼ ਇਵੈਂਟ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਦੀਪਿਕਾ ਕਾਫੀ ਭਾਵੁਕ ਨਜ਼ਰ ਆ ਰਹੀ ਹੈ। ਉਸ ਕੋਲੋਂ ਸਟੇਜ 'ਤੇ ਕੁਝ ਬੋਲਿਆ ਵੀ ਨਹੀਂ ਜਾ ਰਿਹਾ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਦੀਪਿਕਾ ਸਟੇਜ 'ਤੇ ਆਉਂਦੀ ਹੈ।


ਦੀਪਿਕਾ ਕਹਿੰਦੀ ਹੈ,'ਮੈਂ ਸਿਰਫ ਇਸ ਪਲ ਬਾਰੇ ਸੋਚਿਆ ਸੀ ਕਿ ਤੁਸੀਂ ਲੋਕ ਟਰੇਲਰ ਦੇਖੋਗੇ ਅਤੇ ਫਿਰ ਅਸੀਂ ਸਟੇਜ 'ਤੇ ਆਉਣਾ ਹੈ। ਇਸ ਤੋਂ ਬਾਅਦ ਸਾਨੂੰ ਕੁਝ ਬੋਲਣਾ ਪੈਣਾ ਹੈ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ। ਜਦੋਂ ਵੀ ਮੈਂ ਟਰੇਲਰ ਦੇਖਦੀ ਹਾਂ ਤਾਂ...' ਅਤੇ ਇਸ ਲਾਈਨ ਤੋਂ ਬਾਅਦ ਦੀਪਿਕਾ ਬਹੁਤ ਇਮੋਸ਼ਨਲ ਹੋ ਜਾਂਦੀ ਹੈ ਅਤੇ ਕੁਝ ਬੋਲ ਹੀ ਨਹੀਂ ਸਕਦੀ। ਇਸ ਤੋਂ ਬਾਅਦ ਫਿਲਮ ਦੀ ਡਾਇਰੈਕਟਰ ਮੇਘਨਾ ਗੁਲਜ਼ਾਰ ਉਸ ਦੀ ਗੱਲ ਪੂਰੀ ਕਰਦੀ ਹੈ। ਦੀਪਿਕਾ ਅਤੇ ਮੇਘਨਾ ਦੇ ਨਾਲ ਇਸ ਦੌਰਾਨ ਫਿਲਮ ਦੇ ਲੀਡ ਐਕਟਰ ਵਿਕਰਾਂਤ ਮੈਸੀ ਵੀ ਮੌਜੂਦ ਸਨ।


Tags: Chhapaak Trailer OutDeepika PadukoneVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari