FacebookTwitterg+Mail

ਸੁਸ਼ਾਂਤ ਅਤੇ ਸ਼ਰਧਾ ਦੀ 'ਛਿਛੋਰੇ' ਇਸ ਦਿਨ ਹੋਵੇਗੀ ਰਿਲੀਜ਼

chhichhore release date
30 April, 2019 03:14:21 PM

ਮੁੰਬਈ(ਬਿਊਰੋ)— ਨਾਡਿਆਡਵਾਲਾ ਗਰੈਂਡਸਨ ਨੇ ਅੱਜ ਫਿਲਮ ਦੇ ਰਿਲੀਜ਼ ਦੀ ਘੋਸ਼ਣਾ ਕਰਦੇ ਹੋਏ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ। ਨਿਤੇਸ਼ ਤਿਵਾਰੀ ਦੁਆਰਾ ਨਿਰਦੇਸ਼ਿਤ ਮਲਟੀ ਸਟਾਰਰ ਫਿਲਮ 'ਛਿਛੋਰੇ' ਅੱਜ ਤੋਂ ਠੀਕ ਚਾਰ ਮਹੀਨੇ ਬਾਅਦ ਰਿਲੀਜ਼ ਹੋਣ ਲਈ ਤਿਆਰ ਹੈ। 'ਛਿਛੋਰੇ' ਦੇ ਨਿਰਮਾਤਾਵਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਫਿਲਮ ਦੇ ਰਿਲੀਜ਼ ਦੀ ਉਲਟੀ ਗਿਣਤੀ ਸ਼ੁਰੂ ਕਰਦੇ ਹੋਏ ਇਕ ਵੀਡੀਓ ਸਾਂਝੀ ਕੀਤੀ ਹੈ।


ਇਸ ਵੀਡੀਓ 'ਚ ਫਿਲਮ ਦੀ ਮੁੱਖ ਜੋੜੀ ਸ਼ਰਧਾ ਕਪੂਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਹੋਰ ਐਕਟਰ ਫਿਲਮ ਲਈ ਇਕੱਠੇ ਤਿਆਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਨਿਰਮਾਤਾ ਸਾਜਿਦ ਨਾਡਿਆਡਵਾਲਾ ਅਤੇ ਨਿਰਦੇਸ਼ਕ ਨਿਤੇਸ਼ ਤਿਵਾਰੀ ਵੀ ਇਸ ਵੀਡੀਓ ਦਾ ਇਕ ਹਿੱਸਾ ਹਨ। ਇਸ ਤੋਂ ਪਹਿਲਾਂ,'ਛਿਛੋਰੇ' ਦੇ ਨਿਰਮਾਤਾਵਾਂ ਨੇ ਫਿਲਮ ਦੀ ਪੂਰੀ ਕਾਸਟ ਦੇ ਕਿਰਦਾਰਾਂ ਦੇ ਨਾਮ ਅਤੇ ਨਿਕਨੇਮ ਦਾ ਖੁਲਾਸਾ ਕੀਤਾ ਸੀ। ਫਿਲਮ ਇਸ ਸਾਲ 30 ਅਗਸਤ, 2019 ਨੂੰ ਰਿਲੀਜ਼ ਹੋਵੇਗੀ।


Tags: ChhichhoreShraddha KapoorSushant Singh RajputNitesh TiwariSajid NadiadwalaBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.