ਮੁੰਬਈ—ਬਾਲੀਵੁੱਡ ਫਿਲਮਾਂ 'ਚ ਅਜਿਹੇ ਕਈ ਚਾਈਲਡ ਆਰਟਿਸਟ ਹਨ, ਜਿਨ੍ਹਾਂ ਨੇ ਆਪਣੀ ਛੋਟੀ ਉਮਰ 'ਚ ਆਪਣੀ ਐਕਟਿੰਗ ਅਤੇ ਨਟਖਟ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਬਚਪਨ 'ਚ ਇਹ ਸਿਤਾਰੇ ਜਿਸ ਤਰ੍ਹਾਂ ਸਕ੍ਰੀਨ 'ਤੇ ਕਿਊਟ ਅਤੇ ਚੁਲਬੁਲੇ ਦਿਖਾਈ ਦਿੰਦੇ ਹਨ। ਉਸੇ ਤਰ੍ਹਾਂ ਵੱਡੇ ਹੋ ਕੇ ਵੀ ਉਨ੍ਹਾਂ ਹੀ ਹੈਡਸਮ ਅਤੇ ਸਟਾਈਲਿਸ਼ ਦਿਖਾਈ ਦਿੰਦੇ ਹਨ। ਇਨ੍ਹਾਂ 'ਚੋਂ ਕਈ ਤਾਂ ਫਿਲਮਾਂ 'ਚ ਹੀ ਮੁੱਖ ਕਿਰਦਾਰਾਂ ਵਜੋਂ ਦਿਖਾਈ ਦੇ ਚੁੱਕੇ ਹਨ ਤਾਂ ਕੁਝ ਟੀ. ਵੀ. ਸ਼ੋਅਜ਼ 'ਚ ਆਪਣੀ ਐਕਟਿੰਗ ਨਾਲ ਆਡੀਅਨਜ਼ ਦਾ ਦਿਲ ਜਿੱਤ ਰਹੇ ਹਨ।
ਫਿਲਮ 'ਸ਼ੂਟਆਊਟ ਐਟ ਲੋਖੰਡਵਾਲਾ' 'ਚ ਸੰਜੇ ਦੱਤ ਦੀ ਬੇਟੀ ਅਤੇ ਸ਼ਾਹਿਦ ਕਪੂਰ ਦੀ ਫਿਲਮ 'ਚਾਂਸ ਪੇ ਡਾਂਸ' 'ਤ ਬਤੌਰ ਚਾਈਲਡ ਆਰਟਿਸਟ ਵਜੋਂ ਕੰਮ ਕਰ ਚੁੱਕੀ ਆਦਿਤੀ ਭਾਟੀਆ ਹੁਣ 17 ਸਾਲ ਦੀ ਹੋ ਗਈ ਹੈ। ਆਦਿਤੀ ਇੰਨਾਂ ਦਿਨਾਂ 'ਚ ਟੀ .ਵੀ. ਸ਼ੋਅ 'ਯੇ ਹੈ ਮੁਬੱਬਤੇਂ' 'ਚ ਦਿਵਯੰਕਾ ਤ੍ਰਿਪਾਠੀ ਅਤੇ ਕਰਨ ਪਟੇਲ ਦੀ ਬੇਟੀ ਰੂਹੀ ਦਾ ਕਿਰਦਾਰ ਨਿਭਾਅ ਰਹੀ ਹੈ। ਉਸ ਦੇ ਇਸ ਕਿਰਦਾਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਆਦਿਤੀ ਨੇ ਹਾਲ ਹੀ 'ਚ ਆਪਣੇ ਇੰਸਟਾਗਰਾਮ 'ਤੇ ਸੰਜੇ ਨਾਲ ਫਿਲਮ ਦੇ ਸੀਨ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਜਿਸ 'ਚ ਸੰਜੇ ਉਸ ਨੂੰ ਖਾਣਾ ਖਵਾਉਂਦੇ ਨਜ਼ਰ ਆ ਰਹੇ ਹਨ। ਖਾਸ ਇਹ ਗੱਲ ਉਹ ਕਿ ਸ਼ਾਇਦ ਕਪੂਰ, ਅਮਿਤਾਭ ਬੱਚਨ ਵਰਗੇ ਸਿਤਾਰਿਆਂ ਨਾਲ ਫਿਲਮਾਂ ਅਤੇ ਐਡਜ਼ 'ਚ ਕੰਮ ਕਰ ਚੁੱਕੀ ਹੈ।