ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦਾ ਸੁਨਹਿਰੀ ਦੌਰ ਚੱਲ ਰਿਹਾ ਹੈ। ਪੰਜਾਬੀ ਗਾਣੇ ਤੇ ਫ਼ਿਲਮਾਂ ਹਰ ਰੋਜ਼ ਹੀ ਨਵੇਂ ਨਵੇਂ ਕੀਰਤੀਮਾਨ ਵੀ ਬਣਾ ਰਹੇ ਹਨ। ਪੰਜਾਬੀ ਇੰਡਸਟਰੀ ਦੇ ਕਲਾਕਾਰ ਅਕਸਰ ਹੀ ਸਿਨੇਮਾ ਦੀ ਤਰ੍ਹਾਂ ਆਪਣੇ ਵੱਖਰੇ-ਵੱਖਰੇ ਅੰਦਾਜ਼ ਨੂੰ ਸ਼ੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਅੱਜ ਅਜਿਹੇ ਹੀ ਪੰਜਾਬੀ ਇੰਡਸਟਰੀ ਦੀਆਂ ਕੁਝ ਖੂਬਸੂਰਤ ਅਦਾਕਾਰਾਂ ਅਤੇ ਗਾਇਕਾ ਦੀਆਂ ਬਚਪਨ ਦੀਆਂ ਖੂਬਸੂਰਤ ਤੇ ਕਿਊਟ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਹੜੀਆਂ ਪੰਜਾਬੀਆਂ ਦੇ ਦਿਲਾਂ 'ਤੇ ਵਸੀਆਂ ਹੋਈਆਂ ਹਨ।
ਹਿਮਾਂਸ਼ੀ ਖੁਰਾਣਾ
ਸੰਗੀਤ ਜਗਤ 'ਚ ਮਾਡਲ, ਅਦਾਕਾਰਾ ਤੇ ਗਾਇਕਾ ਵਜੋਂ ਖਾਸ ਪਛਾਣ ਬਣਾਉਣ ਵਾਲੀ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਹੁਤ ਕਿਊਟ 'ਤੇ ਪਿਆਰੀ ਨਜ਼ਰ ਆ ਰਹੀ ਹੈ।
ਸਿਮੀ ਚਾਹਲ
ਫਿਲਮ ਇੰਡਸਟਰੀ ਦਾ ਵੱਡਾ ਨਾਮ ਬਣ ਚੁੱਕੀ ਸਿਮੀ ਚਾਹਲ ਨੇ ਆਪਣੇ ਨਟਖਟ ਅੰਦਾਜ਼ 'ਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੇਹੱਦ ਕਿਊਟ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਇਹ ਤਸਵੀਰ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਜੈਸਮੀਨ ਸੈਂਡਲਾਸ
ਵੱਖ-ਵੱਖ ਗੀਤਾਂ ਨਾਲ ਚਰਚਾ 'ਚ ਆਉਣ ਵਾਲੀ ਗੁਲਾਬੀ ਕੁਈਨ ਯਾਨੀ ਕਿ ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ 'ਤੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੂੰ ਪਛਾਣਨਾ ਔਖਾ ਹੋ ਰਿਹਾ ਹੈ। ਜੈਸਮੀਨ ਸੈਂਡਲਾਸ ਦੀਆਂ ਆਪਣੇ ਹਰ ਪਲ ਨੂੰ ਆਪਣੇ ਫੈਨਜ਼ ਨਾਲ ਸਾਂਝਾ ਕਰਨਾ ਬਹੁਤ ਪਸੰਦ ਕਰਦੇ ਹਨ।