ਬੀਜਿੰਗ— ਮਿਸ ਵਰਲਡ ਬਣਨ ਦਾ ਸੁਪਨਾ ਲੈ ਕੇ ਚੀਨ ਪਹੁੰਚੀ ਕੋਲੰਬੀਅਨ ਮਾਡਲ ਨੂੰ ਹੁਣ ਜੇਲ ਦੀ ਹਵਾ ਖਾਣੀ ਪੈ ਰਹੀ ਹੈ। ਕੋਲੰਬੀਆਈ ਮਾਡਲ ਜੂਲੀਆਨਾ ਲੋਪੇਜ਼ ਸਰਾਜੋਲਾ ਨੂੰ ਚੀਨ ਦੀ ਕੋਚ ਨੇ ਡਰੱਗਸ ਦੀ ਸਮੱਗਲਿੰਗ ਦੇ ਦੋਸ਼ 'ਚ 15 ਸਾਲ ਲਈ ਜੇਲ ਭੇਜ ਦਿੱਤਾ ਹੈ। ਵਕੀਲਾਂ ਮੁਤਾਬਿਕ ਉਸ ਨੂੰ ਮੌਤ ਦੀ ਸਜ਼ਾ ਜਾਂ ਉਮਰ ਕੈਦ ਵੀ ਹੋ ਸਕਦੀ ਸੀ। ਗੁਆਂਗਡੋਂਗ ਸੂਬੇ ਦੀ ਗੁਆਂਗਝੂ ਪੀਪਲਸ ਇੰਟਰਮੀਡੀਏਟ ਕੋਰਟ ਨੇ ਸੋਮਵਾਰ ਨੂੰ ਜੂਲੀਆਨਾ ਨੂੰ ਸਜ਼ਾ ਸੁਣਾਈ। 22 ਸਾਲ ਦੀ ਜੂਲੀਆਨਾ ਨੂੰ ਪਿਛਲੇ ਸਾਲ 18 ਜੁਲਾਈ ਨੂੰ ਗੁਆਂਗਝੂ ਏਅਰਪੋਰਟ 'ਤੇ ਫੜਿਆ ਗਿਆ ਸੀ।